Monday, January 11, 2021

ਬੰਗਾ ਸਿਟੀ ਪੁਲਸ ਵੱਲੋਂ ਚੋਰਾਂ ਦਾ ਵੱਡਾ ਸਰਗਰਮ ਗਰੋਹ ਕਾਬੂ

 ਬੰਗਾ 11, ਜਨਵਰੀ (ਮਨਜਿੰਦਰ ਸਿੰਘ )ਬੰਗਾ ਸਿਟੀ ਪੁਲਸ ਵੱਲੋਂ ਇਲਾਕੇ ਵਿੱਚ ਚੋਰੀਆਂ ਕਰਨ ਵਾਲਾ ਵੱਡਾ ਗਰੋਹ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ ।ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ  ਥਾਣਾ ਬੰਗਾ ਸਿਟੀ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਹੋਇਆ  ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਅਨੁਸਾਰ  ਚੋਰਾਂ ਦੇ ਇਕ ਸਰਗਰਮ ਗਰੋਹ ਨੂੰ ਕਾਬੂ ਕੀਤਾ ਹੈ  ਜਿਸ ਨੇ ਪਿਛਲੇ ਦਿਨਾਂ ਵਿੱਚ ਬੰਗਾ  ਸ਼ਹਿਰ ਅਤੇ ਆਲੇ ਦੁਆਲੇ ਵਿੱਚ ਵੱਡੀਆਂ ਚੋਰੀਆਂ ਕੀਤੀਆਂ ਸਨ ।ਗੁਪਤ ਸੂਚਨਾ ਤੋਂ ਪਤਾ ਲੱਗਾ ਹੈ ਕਿ ਇਸ ਗਰੋਹ ਦੇ ਤਿੰਨ ਤੋਂ ਚਾਰ ਮੈਂਬਰ ਕਾਬੂ ਕੀਤੇ ਗਏ ਹਨ ।  ਖ਼ਬਰ ਲਿਖੇ ਜਾਣ ਤੱਕ ਚੋਰਾਂ ਬਾਰੇ ਪੂਰਨ ਜਾਣਕਾਰੀ ਨਹੀਂ ਮਿਲ ਸਕੀ ।    

No comments:

Post a Comment