ਬੰਗਾ/ਨਵਾਂ ਸ਼ਹਿਰ3 ਜਨਵਰੀ(ਮਨਜਿੰਦਰ ਸਿੰਘ)
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਅਹੁਦਿਆਂ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਜ਼ਿਲ੍ਹਾ ਕਮੇਟੀ ਦੀ ਬਣਤਰ ਕਰਦੇ ਹੋਏ ਕਈ ਸੀਨੀਅਰ ਅਤੇ ਸਰਗਰਮ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।ਉਹਨਾਂ ਦੱਸਿਆ ਕਿ ਜ਼ਿਲ੍ਹਾ ਕਮੇਟੀ ਵਿੱਚ 8ਵਾਈਸ ਪ੍ਰਧਾਨਾਂ ਵਜੋਂ ਬਲਦੇਵ ਸਿੰਘ ਚੇਤਾ, ਰਾਜ ਕੁਮਾਰ ਖਟਾਨਾ, ਗੁਰਪਾਲ ਸਿੰਘ ਧੌਲ, ਨੰਦ ਕਿਸ਼ੋਰ,ਅਜੇ ਕਟਾਰੀਆ,ਕਰਨ ਦੀਵਾਨ,ਸ੍ਰੀਮਤੀ ਨਮਰਤਾ ਖੰਨਾ ਅਤੇ ਸੁਰੇਸ਼ ਅਗਨਹੋਤਰੀ ਦੀ ਨਿਯੁਕਤੀ ਕੀਤੀ ਗਈ ਹੈ।ਇਸੇ ਤਰ੍ਹਾਂ ਤਿੰਨ ਜਨਰਲ ਸਕੱਤਰਾਂ ਵਜੋਂ ਐਡਵੋਕੇਟ ਵਿਸ਼ਾਲ ਸ਼ਰਮਾ, ਐਡਵੋਕੇਟ ਅਮਨ ਰਾਣਾ ਅਤੇ ਸ੍ਰੀਮਤੀ ਡਿੰਪਲ ਭਾਰਦਵਾਜ਼ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।ਸੱਤ ਸਕੱਤਰਾਂ ਵਿੱਚ ਰਾਜ ਕੁਮਾਰ ਸੜੋਆ, ਵਰਿੰਦਰ ਰਾਜਵਡਾ,ਸੁਰਿੰਦਰ ਭਗਾਣੀਆ, ਗੋਪਾਲ ਤਰੇਹਨ, ਰਜਨੀ ਕੰਡਾ, ਮਨਜੀਤ ਸਿੰਘ ਸੈਣੀ ਅਤੇ ਕੁਲਦੀਪ ਸਿੰਘ ਜੱਸੋ ਮੁਜਾਰਾ ਸ਼ਾਮਲ ਹਨ।ਰਾਜਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਪਵਨ ਚੇਚੀ ਨੂੰ ਜ਼ਿਲ੍ਹਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਰਿੰਦਰ ਨਾਥ ਸੂਦਨ ਨੂੰ ਦਫ਼ਤਰ ਸਕੱਤਰ, ਰਵੀ ਕੁਮਾਰ ਨੂੰ ਆਈਟੀ ਕਨਵੀਨਰ, ਕੁਲਵਿੰਦਰ ਸਿੰਘ ਨੂੰ ਸੋਸ਼ਲ ਮੀਡੀਆ ਕਨਵੀਨਰ ਅਤੇ ਕੁਲਦੀਪ ਚੰਦੇਲ ਨੂੰ ਮੀਡੀਆ ਕਨਵੀਨਰ ਬਣਾਇਆ ਗਿਆ ਹੈ।
ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਪੰਕਜ ਕੁਮਾਰ ਨੂੰ ਯੁਵਾ ਮੋਰਚਾ ਪ੍ਰਧਾਨ, ਸ਼ਿਵ ਸ਼ਰਮਾ ਨੂੰ ਕਿਸਾਨ ਮੋਰਚਾ ਪ੍ਰਧਾਨ, ਜੋਗ ਰਾਜ=ਨਿਮਾਣਾ ਨੂੰ ਐਸਸੀ ਮੋਰਚਾ ਪ੍ਰਧਾਨ, ਹਕੀਮ ਮੌਲਵੀ ਫਰੂਕੀ ਨੂੰ ਮਾਈਨਾਰਟੀ ਮੋਰਚਾ ਪ੍ਰਧਾਨ ਅਤੇ ਰਾਮ ਕੁਮਾਰ ਧਨਵਾਲਾ ਨੂੰ ਓਬੀਸੀ ਮੋਰਚਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਵਰਕਿੰਗ ਕਮੇਟੀ ਵਿੱਚ ਪ੍ਰਵੀਨ ਕੁਮਾਰ, ਕਰਨ ਚੌਧਰੀ, ਰਾਜੇਸ਼ ਜੈਨ, ਮਨਜੀਤ ਸਿੰਘ ਕਰਵਾਰ, ਨਰਿੰਦਰ ਭਾਟੀਆ, ਸੁਮਿਤ ਘਈ, ਸ਼ਮਾ ਜਗਜੀਤ ਸਿੰਘ ਕੁਲਥਮ, ਬਲਵੀਰ ਸਿੰਘ ਸੋਢੀਆਂ, ਸ਼ਸ਼ੀਕਾਂਤ ਸ਼ਰਮਾ, ਅਮੁਲ ਸੋਨੀ, ਰਵਿੰਦਰ ਸਹਿਜਪਾਲ, ਮਨੋਜ ਚੋਪੜਾ, ਸੰਜੀਵ ਦੱਤ ਜਾੜਲਾ, ਅਸ਼ਵਨੀ ਨਈਅਰ, ਰਜਿੰਦਰ ਬਜਾਜ, ਸੁਖਵਿੰਦਰ ਸੰਧੂ, ਸ਼ੁਭਨੀਤ ਕੌਰ ਸੈਣੀ, ਸੰਜੀਵ ਕੁਮਾਰ ਬਿੱਲੂ, ਰਾਮ ਕ੍ਰਿਸ਼ਨ ਚਾਕੂ ਅਤੇ ਜਸਪਾਲ ਖੁਰਾਣਾ ਨੂੰ ਮੈਂਬਰ ਬਣਾਇਆ ਗਿਆ ਹੈ।ਇਸੇ ਤਰ੍ਹਾਂ ਸਪੈਸ਼ਲ ਜ਼ਿਲ੍ਹਾ ਕਮੇਟੀ ਵਿੱਚ ਸਪੈਸ਼ਲ ਇਨਵਾਇਟੀ ਵਜੋਂ ਮੋਹਨ ਲਾਲ (ਸਾਬਕਾ ਐਮਐਲਏ ਬੰਗਾ), ਵਰਿੰਦਰ ਕੌਰ ਥਾਂਦੀ, ਸੰਜੀਵ ਭਾਰਦਵਾਜ, ਰਾਜਕੁਮਾਰ ਅਟਵਾਲ, ਸੁਦੇਸ਼ ਸ਼ਰਮਾ, ਸੰਤੋਸ਼ ਸ਼ਰਮਾ, ਅਸ਼ਵਨੀ ਬਲੱਗਣ, ਕਮਲਦੀਪ ਸ਼ਰਮਾ, ਅਸ਼ੋਕਬਾਠ, ਪੂਨਮ ਮਾਨਿਕ,ਵਰਿੰਦਰ ਸੈਣੀ ਅਤੇ ਪੰਡਿਤ ਬਲਰਾਮ ਕ੍ਰਿਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ।
▼
Saturday, January 3, 2026
Friday, January 2, 2026
ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਬਾਰਾਦਰੀ ਬਾਗ਼ ਦੇ ਨਵੀਨੀਕਰਨ ਅਤੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ
ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਘ ਨੇ ਅੱਜ ਨਵਾਂਸ਼ਹਿਰ ਦੇ ਵਿਰਾਸਤੀ ਸਥਾਨ ਬਾਰਾਦਾਰੀ ਬਾਗ਼ ਵਿਖੇ ਅਪਗ੍ਰੇਡ ਕੀਤੇ ਗਏ ਪਾਰਕ ਅਤੇ ਲਾਈਬ੍ਰੇਰੀ ਦਾ ਉਦਘਾਟਨ ਕੀਤਾ। ਉਹਨਾਂ ਨੇ ਦੱਸਿਆ ਕਿ 10 ਲੱਖ ਰੁਪਏ ਖਰਚ ਕਰਕੇ ਪਾਰਕ ਅਤੇ 5 ਲੱਖ ਰੁਪਏ ਖਰਚ ਕਰਕੇ ਲਾਈਬ੍ਰੇਰੀ ਨੂੰ ਅਪਗ੍ਰੇਡ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਲਾਈਬ੍ਰੇਰੀ ਦੇ ਬਣਨ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ ਅਤੇ ਨੌਜਵਾਨ ਲਾਈਬ੍ਰੇਰੀ ਵਿਚ ਕੰਪੀਟੀਟੀਵ ਪ੍ਰੀਖਿਆਵਾਂ ਦੀ ਤਿਆਰ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਲਾਇਬ੍ਰੇਰੀ ਵਾਈ-ਫਾਈ, ਨਵੇਂ ਫਰਨੀਚਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਉਹਨਾਂ ਨੇ ਦੱਸਿਆ ਕਿ ਭਵਿਖ ਵਿਚ ਇਕ ਜਿਲ੍ਹਾ ਪੱਧਰੀ ਲਾਈਬ੍ਰੇਰੀ ਵੀ ਬਣਾਉਣ ਦੀ ਯੋਜਨਾ ਹੈ ਜਿਸ ਦੇ ਬਣਨ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ।
ਇਤਿਹਾਸਕ ਬਾਰਾਦਰੀ ਪਾਰਕ ਬਾਰੇ ਲੋਕ ਸਭਾ ਮੈਂਬਰ ਨੇ ਦੱਸਿਆ ਕਿ ਪਾਰਕ ਵਿਚ ਲੋਕਾਂ ਦੇ ਬੈਠਣ ਲਈ ਬੈਂਚ, ਫਵਾਰੇ ਅਤੇ ਸੈਰ ਕਰਨ ਲਈ ਟ੍ਰੈਕ ਬਣਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਪਾਰਕ ਦੇ ਅਪਗ੍ਰੇਡ ਹੋਣ ਨਾਲ ਕਰੀਬ 200 ਸਾਲ ਦਾ ਇਤਿਹਾਸ ਸਮੋਈ ਬੈਠੇ ਇਸ ਇਤਿਹਾਸਕ ਬਾਗ਼ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਸ ਤਰ੍ਹਾਂ ਦੇ ਪਾਰਕ ਬਹੁਤ ਸਹਾਇਕ ਸਿੱਧ ਹੋਣਗੇ। ਉਹਨਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਪਾਰਕਾਂ, ਜਿਮਾਂ ਦੀ ਉਸਾਰੀ ਅਤੇ ਖੇਡ ਦੀ ਮੈਦਾਨਾਂ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬਲਾਚੌਰ ਵਿਚ ਵਾਲੀਬਾਲ ਸਟੇਡੀਅਮ ਵੀ ਬਣ ਕਿ ਤਿਆਰ ਹੈ ਅਤੇ ਜਲਦੀ ਹੀ ਜਨਤਾ ਨੂੰ ਸਪੁਰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਐਮ.ਪੀ ਲੈਡ ਫੰਡ ਵਿਚੋਂ ਖ਼ਰਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਬਾਗ਼ ਵਿਚ ਮੌਜੂਦ ਇਮਾਰਤਾਂ, ਪਾਰਕ, ਸੈਰਗਾਹ, ਫੁਹਾਰਿਆਂ, ਬੱਚਿਆਂ ਦੇ ਝੂਲਿਆਂ ਆਦਿ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਇਸੇ ਤਰ੍ਹਾਂ ਬਗੀਚੇ ਨੂੰ ਖ਼ੂਬਸੂਰਤ ਅਤੇ ਹੋਰ ਹਰਿਆ-ਭਰਿਆ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਗਵਾਹ ਇਸ ਬਾਰਾਦਰੀ ਬਾਗ਼ ਦਾ ਇਕ ਅਮੀਰ ਇਤਿਹਾਸ ਹੈ ਅਤੇ ਇਸ ਨੂੰ ਸ਼ਹਿਰ ਦੀ ਵਿਰਾਸਤ ਵਜੋਂ ਸੰਭਾਲ ਕੇ ਰੱਖਣ ਦਾ ਇਕ ਛੋਟਾ ਜਿਹਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੇਂਦਰ ਵਿਚ ਕਰੀਬ ਪੰਜ ਏਕੜ ਵਿਚ ਫੈਲੀ ਇਹ ਖ਼ੂਬਸੂਰਤ ਜਗ੍ਹਾ ਜਿਥੇ ਲੋਕਾਂ ਦੇ ਨਾਲ-ਨਾਲ ਬਜ਼ੁਰਗਾਂ ਅਤੇ ਔਰਤਾਂ ਲਈ ਬੈਠਣ ਅਤੇ ਸਵੇਰ ਅਤੇ ਸ਼ਾਮ ਦੀ ਸੈਰ ਕਰਨ ਲਈ ਆਪਣੇ ਰੁਝੇਵਿਆਂ ਨੂੰ ਵਧਾਉਣ ਲਈ ਇਕ ਵਧੀਆ ਜਗ੍ਹਾ ਹੈ, ਉਥੇ ਬੱਚਿਆਂ ਦੇ ਖੇਡਣ ਲਈ ਵੀ ਇਹ ਇਕ ਢੁਕਵਾਂ ਸਥਾਨ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਸ ਵਿਰਾਸਤੀ ਸਥਾਨ ਦੀ ਨਿਰੰਤਰ ਸਾਂਭ-ਸੰਭਾਲ ਅਤੇ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੀ ਪਹਿਲਕਦਮੀ ਸਦਕਾ ਇਹ ਕੰਮ ਹੋਣ ਜਾ ਰਿਹਾ ਹੈ। ਇਸ ਮੌਕੇ ਐਸ.ਡੀ.ਐਮ. ਅਨਮਜੋਤ ਕੌਰ, ਵਾਈਸ ਚੇਅਰਮੈਨ ਪੰਜਾਬ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਲਲਿਤ ਮੋਹਨ ਪਾਠਕ, ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ ਆਦਿ ਆਧਿਕਾਰੀ ਹਾਜਰ ਸਨ।