ਨਵਾਂਸ਼ਹਿਰ/ ਬੰਗਾ 27, ਮਾਰਚ ( ਚੇਤ ਰਾਮ ਰਤਨ ,ਮਨਜਿੰਦਰ ਸਿੰਘ ਬੰਗਾ) ਕਰੋਨਾ ਵਾਇਰਸ ਅਤੇ ਕੁਦਰਤੀ ਆਫ਼ਤ ਲੋਕਾਂ ਦੇ ਬਚਾਉ ਹਿਤ ਸਰਕਾਰ ਨੂੰ ਮਜਬੂਰਨ ਕਰਫਿਊ ਪੰਜਾਬ ਵਿੱਚ ਲਗੳਣਾ ਪਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਲੋਂ ਲੋਕਾਂ ਨੂੰ ਰਾਸ਼ਨ ਅਤੇ ਰਾਹਤ ਦੇਣ ਲਈ ਸਰਗਮ ਪਾਰਟੀ ਵਰਕਰਾਂ ਨੂੰ ਜ਼ਿਲ੍ਹਾ ਰਾਹਤ ਕਮੇਟੀਆਂ ਵਿਚ ਸ਼ਾਮਲ ਕਰਕੇ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ। ਮੈਡਮ ਜਤਿੰਦਰ ਕੌਰ ਮੁੰਗਾ ਸਰਗਮ ਵਰਕਰ ਨੂੰ ਬੰਗਾ ਹਲਕੇ ਲਈ ਲੋੜਵੰਦਾ ਦੀ ਸਹਾਇਤਾ ਲਈ ਰਾਹਤ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਦਾ ਪ੍ਰਗਟਾਵਾ ਸੀਨੀਅਰ ਕਾਂਗਰਸ ਲੀਡਰ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਅਤੇ ਜਰਨਲ ਸਕੱਤਰ ਮਹਿਲਾ ਕਾਂਗਰਸ ਪੰਜਾਬ ਜਤਿੰਦਰ ਕੌਰ ਮੂੰਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂਕਿਹਾ ਕਿ ਬੰਗਾ ਹਲਕਾ ਰਾਹਤ ਕਮੇਟੀ 12 ਮੈਬਰਾ ਦੀ ਬਣਾਈ ਗਈ ਹੈ | ਉਨਾਂ ਮੇਰੇ ਨਾਂ ਦੀ ਮੁਨੀਸ਼ ਤਿਵਾੜੀ ਐਮ ਪੀ ਹਲਕਾ ਅਨੰਦਪੁਰ ਸਾਹਿਬ ਵਲੋਂ ਕੀਤੀ ਸਿਫਾਰਸ਼ ਲਈ ਧੰਨਵਾਦ ਕੀਤਾ ਗਿਆ। ਲੋੜਵੰਦ ਲੋਕਾਂ ਦੀ ਰਾਹਤ ਕਮੇਟੀ ਵਿੱਚ ਸਰਗਰਮੀ ਨਾਲ ਕੰਮ ਕਰਨ ਲਈ ਯਤਨਸ਼ੀਲ ਰਹਾਗੀ।
No comments:
Post a Comment