ਬੰਗਾ /ਔਡ਼ 7 ਅਪ੍ਰੈਲ ( ) ਹਲਕਾ ਬੰਗਾ ਨੇ ਯੂਥ ਕਾਂਗਰਸ ਵਾਇਸ ਪ੍ਰਧਾਨ ਮਨਪ੍ਰੀਤ ਸਿੰਘ ਨੇ ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੇ ਆਪਣੇ ਪਿੰਡ ਸੋਢੀਆਂ ਬਹਾਰਾਂ ਵਿਖੇ ਆਪਣੇ ਸਾਥੀਆਂ ਸਮੇਤ ਨਾਕਾ ਲਾਇਆ ਸੀ ਅਤੇ ਅਸੀਂ ਹਰ ਆਨ ਜਾਨ ਵਾਲੇ ਤੇ ਨਜ਼ਰ ਰੱਖਣ ਲਈ ਰਜਿਸਟਰ ਵਿੱਚ ਨਾਮ ਵੀ ਲਿਖ ਰਹੇ ਸੀ ਪਰ ਬਿਨਾ ਕੋਈ ਇਤਰਾਜਯੋਗ ਗੱਲ ਦੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਆਪਣੇ ਸਾਥੀਆਂ ਨਾਲ਼ ਆਏ ਅਤੇ ਸਾਡੇ ਨਾਲ਼ ਬਦਸਲੂਕੀ ਕਰਦੇ ਹੋਏ ਨਾਕੇ ਵਾਲਾ ਰਸਾ ਅਤੇ ਰਜਿਸਟਰ ਲੈ ਗਏ ਬਾਦ ਵਿੱਚ ਪੁਲਿਸ ਪਾਰਟੀ ਨੇ ਵੀ ਦੁਬਾਰਾ ਨਾਕਾ ਲਵਾਈਆ ਪਰ ਉਹ ਵੀ ਸਰਪੰਚ ਪਤੀ ਨੇ ਚੁਕਵਾ ਦਿੱਤਾ | ਯੂਥ ਨੇਤਾ ਨੇ ਹੋਰ ਦੱਸਿਆ ਕਿ ਗਰੀਬ ਲੋੜਵੰਦਾਂ ਨੂੰ ਰਾਸ਼ਨ ਵਗੈਰਾ ਵੰਡਣ ਵਿੱਚ ਮਦਦ ਕਰਨ ਦੀ ਬਜਾਏ ਇਹ ਸਰਪੰਚ ਦਾ ਪਤੀ ਵਿਗਣ ਹੀ ਪਾਉਂਦਾ ਹੈ |ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਕੋਰੋਨਾ ਵਾਰਸ ਦੇ ਦੁੱਖ ਦੀ ਘੜੀ ਵਿੱਚ ਇਸ ਸਰਪੰਚ ਪਤੀ ਨੂੰ ਸਹਿਯੋਗ ਦੇਣ ਲਈ ਕਿਹਾ ਜਾਵੇ |
No comments:
Post a Comment