ਬੰਗਾ 5,ਅਪ੍ਰੈਲ (ਮਨਜਿੰਦਰ ਸਿੰਘ )ਸਾਬਕਾ ਨਗਰ ਕੌਂਸਲ ਬੰਗਾ ਦੇ ਪ੍ਰਧਾਨ ਅਤੇ ਸਕੱਤਰ ਮਹਿਲਾ ਕਾਂਗਰਸ ਪੰਜਾਬ ਮੈਡਮ ਜਤਿੰਦਰ ਕੌਰ ਮੂੰਗਾ ਨੇ ਅੱਜ ਬੰਗਾ ਦੇ ਮਹਲਾ ਤੁਗਲ ਗੇਟ, ਅਜਾਦ ਚੌਕ ਅਤੇ ਅੰਬੇਦਕਰ ਨਗਰ ਚ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਵੰਡ ਕੀਤੀ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸਾਂ ਅਨੁਸਾਰ ਕਰਫਿਊ ਦੌਰਾਨ ਕਿਸੇ ਨੂੰ ਵੀ ਭੁੱਖੇ ਨਹੀਂ ਸੌਣ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕੀ ਪੰਜਾਬ ਸਰਕਾਰ ਵਲੋਂ ਭੇਜੀਆਂ ਗਈਆ ਕਿਟਾਂ ਵਿੱਚ 10ਕਿਲੋ ਆਟਾ, 2ਕਿਲੋ ਦਾਲ ਅਤੇ 2ਕਿਲੋ ਖੰਡ ਸ਼ਾਮਲ ਕੀਤੀ ਗਈ ਹੈ ਅਤੇ ਹੁਣ ਤੱਕ ਬੰਗਾ ਸ਼ਹਿਰ ਵਿੱਚ 1500 ਕਿਟਾਂ ਵੰਡੀਆਂ ਜਾਂ ਚੁਕੀਆਂ ਹਨ |ਅੰਤ ਵਿੱਚ ਉਨ੍ਹਾਂ ਕਿਹਾ ਕਿ ਕੇਵਿਡ 19 ਤੋਂ ਬਚਨ ਲਈ ਸਰਕਾਰ ਵਲੋਂ ਲਾਈਆ ਪਾਬੰਦੀਆਂ ਅਤੇ ਦਸੀਆਂ ਸਾਵਧਾਨੀਆਂ ਦੀ ਸਾਨੂੰ ਸਭ ਨੂੰ ਪਾਲਣਾ ਕਰਨੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਨਾਲ਼ ਵਿਜੇ ਕੁਮਾਰ, ਬਲਵਿੰਦਰ ਕੁਮਾਰ ਅਤੇ ਬੀ ਐਲ ਓ ਸ਼ਬੀਨਾ ਹਾਜਰ ਸਨ |
No comments:
Post a Comment