ਬੰਗਾ 1ਮਈ (ਮਨਜਿੰਦਰ ਸਿੰਘ )ਕਰਫ਼ਿਊ/ਲਾਕ ਡਾਉਨ ਦੌਰਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਫ਼ਸੇ ਦੂਸਰੇ ਰਾਜਾਂ ਦੇ ਲੋਕ, ਜੋ ਆਪਣੇ ਗ੍ਰਹਿ ਰਾਜ ਵਾਪਸ ਮੁੜਨਾ ਚਾਹੁੰਦੇ ਹਨ, ਲਈ ਆਨਲਾਈਨ ਪੰਜੀਕਰਣ ਫ਼ਾਰਮ ਭਰਨ |ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡੀ ਸੀ ਜਿਲਾ ਐਸ ਬੀ ਐਸ ਨਗਰ ਸ਼੍ਰੀ ਵਿਨੈ ਬਬਲਾਨੀ ਨੇ ਦੱਸਿਆ ਕਿ ਇਹ ਸੁਵਿਧਾ ਪੰਜਾਬ ਸਰਕਾਰ ਵਲੋਂ ਦਿਤੀ ਗਈ ਹੈ ਜੇਕਰ ਆਨ ਲਾਈਨ ਲਿੰਕ ਭਰਨ ਲਈ ਕਿਸੇ ਵਿਅਕਤੀ ਕੋਲ ਸੁਵਿਧਾ ਨਹੀਂ ਹੈ ਤਾਂ ਇਸ ਲਈ ਨਵਾਂ ਸ਼ਹਿਰ, ਬੰਗਾ ਤੇ ਬਲਾਚੌਰ ਦੇ ਸੇਵਾ ਕੇਂਦਰ ਚੋਂ ਮੁਫ਼ਤ ਸੇਵਾ ਲਈ ਜਾ ਸਕਦੀ ਹੈ ਅਤੇ ਇਸ ਪੰਜੀਕਰਨ ਦੀ ਆਖਰੀ ਮਿਤੀ 3 ਮਈ ਸਵੇਰੇ 9 ਵਜੇ ਤਕ ਹੈ। 3, ਮਈ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਪਹੁੰਚਾਣ ਦਾ ਪੰਜਾਬ ਸਰਕਾਰ ਵਲੋਂ ਪ੍ਰਬੰਧ ਕੀਤਾ ਜਾਵੇਗਾ |
No comments:
Post a Comment