ਬੰਗਾ,23 ਸਤੰਬਰ(ਮਨਜਿੰਦਰ ਸਿੰਘ ) ਸਿਵਲ ਹਸਪਤਾਲ ਬੰਗਾ ਵਿਖੇ ਐਸ ਐੱਮ ਓ ਡਾ ਕਵਿਤਾ ਭਾਟੀਆ ਦੀ ਰਹਿਨੁਮਾਈ ਹੇਠ ਨਸ਼ਿਆਂ ਤੋਂ ਬਚਣ ਅਤੇ ਜਾਗਰੂਕ ਕਰਨ ਸਬੰਧੀ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਓਟ ਕੇਂਦਰ ਵਿਖੇ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਾਹਿਰ ਡਾਕਟਰ ਰਾਜਿੰਦਰ ਮਾਗੋ ਨੇ ਕਿਹਾ ਕਿ ਨਸ਼ਿਆਂ ਦੀ ਭੈੜੀ ਅਲਾਮਤ ਚ ਫਸ ਕੇ ਅਨੇਕਾਂ ਜਿੰਦੜੀਆਂ ਬਰਬਾਦ ਹੋ ਰਹੀਆਂ ਹਨ,। ਮਾਨਸਿਕ ਤੌਰ ਤੇ ਮਜਬੂਤ ਹੋ ਕੇ ਅਤੇ ਸਹੀ ਇਲਾਜ ਕਰਾ ਕੇ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਿਆ ਜਾ ਸਕਦਾ ਹੈ।
No comments:
Post a Comment