ਬੰਗਾ 29 ਸਤੰਬਰ (ਮਨਜਿੰਦਰ ਸਿੰਘ ) ਲੋਕ ਇਨਸਾਫ ਪਾਰਟੀ (ਬੈਂਸ ਭਰਾ) ਦੇ ਜ਼ਿਲਾ ਸਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਪ੍ਰਧਾਨ ਹਰਪ੍ਰਭਮਹਿਲ ਸਿੰਘ ਤੂਰ ਬਰਨਾਲਾ ਕਲਾਂ ਬੰਗਾ ਹਲਕੇ ਦੇ ਟਕਸਾਲੀ ਕਿਸਾਨ ਆਗੂ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਪਤੀ ਮੈਂਬਰ ਜਥੇਦਾਰ ਜਰਨੈਲ ਸਿੰਘ ਜਿਨ੍ਹਾਂ ਦੀ ਪਿੱਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ ਸੀ ਦੇ ਗ੍ਰਹਿ ਪਿੰਡ ਫਿਰੋਜ਼ਪੁਰ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁਚੇ ਇਸ ਮੌਕੇ ਉਨਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜਥੇਦਾਰ ਜੀ ਦੇ ਜਾਣ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਜਥੇਦਾਰ ਜਰਨੈਲ ਸਿੰਘ ਕਹਿਣੀ ਅਤੇ ਕਥਨੀ ਦੇ ਪੱਕੇ ਇਨਸਾਨ ਸਨ ਅਤੇ ਨਿਰਸਵਾਰਥ ਸੱਚ ਦਾ ਸਾਥ ਦੇਂਦੇ ਸਨ । ਇਸ ਮੌਕੇ ਪ੍ਰਧਾਨ ਤੂਰ ਨਾਲ ਮਹਿੰਦਰ ਸਿੰਘ ਬਰਨਾਲਾ ਕਲਾਂ, ਪੱਤਰਕਾਰ ਮਨਜਿੰਦਰ ਸਿੰਘ ਬੰਗਾ ,ਕੁਲਦੀਪ ਸਿੰਘ ਘੱਕੇਵਾਲ,ਗੁਰਦੀਪ ਸਿੰਘ ਅਤੇ ਚੈਨ ਸਿੰਘ ਪਹੁਚੇ । ।
No comments:
Post a Comment