ਬੰਗਾ 27,ਅਕਤੂਬਰ( ਮਨਜਿੰਦਰ ਸਿੰਘ) 707 ਸਵਾਮੀ ਬ੍ਰਹਮਲੀਨ ਰਵੀ ਚਰਨ ਦਾਸ ਜੀ ਦਾ ਜਨਮ ਦਿਹਾੜਾ 31ਅਕਤੂਬਰ ਸ਼ਨੀਵਾਰ ਪੂਰਨਮਾਸ਼ੀ ਵਾਲੇ ਦਿਨ ਉਨ੍ਹਾਂ ਦੇ ਸਥਾਨ ਕੁੱਟਿਆ ਸ੍ਰੀ ਖੁਰਾਲਗੜ੍ਹ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੌਜੂਦਾ ਗੱਦੀ ਨਸ਼ੀਨ ਸੰਤ ਸੁੱਚਾ ਸਿੰਘ ਜੀ ਸ੍ਰੀ ਖੁਰਾਲਗੜ੍ਹ ਨੇ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੀ ਇੱਥੇ ਸ਼੍ਰਿਸ਼ਟੀ ਦਾਤਾ ਭਗਵਾਨ ਸ੍ਰੀ ਵਾਲਮੀਕਿ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪਾਠ ਸਵੇਰ ਤੋਂ ਅਰੰਭ ਹੋ ਕੇ 11ਵਜੇ ਤੱਕ ਚੱਲੇਗਾ ।11ਵਜੇ ਤੋਂ ਸੱਤਸੰਗ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਉਨ੍ਹਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਮੇਂ ਸਿਰ ਪਹੁੰਚ ਕੇ ਗੁਰੂ ਚਰਨਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ।
No comments:
Post a Comment