ਐੱਸਬੀਐੱਸ ਨਗਰ 12 ਅਕਤੂਬਰ (ਮਨਜਿੰਦਰ ਸਿੰਘ ) ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਸੁਸ਼ੀਲ ਕੁਮਾਰ ਤੁਲੀ ਅਤੇ ਡੀ ਐੱਸ ਐੱਮ ਪ੍ਰਿੰਸੀਪਲ ਰਜਨੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਣਾਈ ਗਈ ਸਮਾਰਟ ਸਕੂਲ ਕਮੇਟੀ ਦੀ ਮੀਟਿੰਗ ਜਿਸ ਵਿੱਚ ਲਗਾਏ ਬਲਾਕ ਇੰਚਾਰਜ ਪਿ੍ੰਸੀਪਲ ਨਰਿੰਦਰ ਕੁਮਾਰ ਵਰਮਾ ਬਲਾਕ ਔੜ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਬਲਾਕ ਸੜੋਆ, ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਛਾਬੜਾ, ਹੈਡਮਾਸਟਰ ਸ੍ਰੀ ਸੁਖਵਿੰਦਰ ਕੁਮਾਰ ਬਲਾਕ ਬੰਗਾ ਅਤੇ ਬਲਾਕ ਮੁਕੰਦਪੁਰ, ਹੈਡਮਾਸਟਰ ਲਖਵੀਰ ਸਿੰਘ ਬਲਾਕ ਨਵਾਂਸ਼ਹਿਰ, ਹੈਡਮਾਸਟਰ ਗੁਰਪ੍ਰੀਤ ਸਿੰਘ ਬਲਾਕ ਬਲਾਚੋਰ ਨੇ ਭਾਗ ਲਿਆ। ਮੀਟਿੰਗ ਵਿਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਸਮਾਰਟ ਸਕੂਲ ਪੈਰਾਮੀਟਰ 2 ਦੀ ਪੂਰਤੀ ਲਈ ਅਜੰਡਾ ਤਿਆਰ ਕੀਤਾ ਗਿਆ। ਅੱਗੇ ਪਲਾਨ ਤਿਆਰ ਕੀਤਾ ਗਿਆ ਕਿ ਕਿਸ ਤਰ੍ਹਾਂ ਸਕੂਲ ਮੁਖੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਮਾਰਟ ਸਕੂਲ ਪੈਰਾਮੀਟਰ ਪੂਰੇ ਕਰਨ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕਮੇਟੀ ਦੁਆਰਾ ਫੈਸਲਾ ਕੀਤਾ ਗਿਆ ਜ਼ਿਲ੍ਹੇ ਦੇ ਸਾਰੇ ਸਮਾਰਟ ਸਕੂਲ ਬਨਾਉਣੇ ਹਨ। ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨੂੰ ਮੋਟੀਵੇਟ ਕੀਤਾ ਜਾਵੇਗਾ। ਸਮਾਰਟ ਸਕੂਲ ਪੈਰਾਮੀਟਰ ਸਟੇਜ 2 ਵਿੱਚ ਸਕੂਲ ਵਿੱਚ ਸਮਾਰਟ ਬਾਲਾ ਵਰਕ, ਕੈਮਰੇ, ਬਿਊਟੀਫਿਕੇਸ਼ਨ ਆਫ ਸਕੂਲ ਗੇਟ, ਹਰ ਕਲਾਸ ਵਿੱਚ ਲੈਕਚਰ ਸਟੈਂਡ, ਐਜੂਕੇਸ਼ਨਲ ਪਾਰਕ ਆਦਿ ਦੀ ਪੂਰਤੀ ਸਬੰਧੀ ਕੰਮ ਕੀਤਾ ਜਾਵੇਗਾ।
No comments:
Post a Comment