ਬੰਗਾ 8 ,ਦਸੰਬਰ (ਮਨਜਿੰਦਰ ਸਿੰਘ) ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਸ਼ਹਿਰ ਬੰਗਾ ਸੰਪੂਰਨ ਤੌਰ ਤੇ ਬੰਦ ਰਿਹਾ । ਸ਼ਹਿਰ ਦੇ ਸਾਰੇ ਵਪਾਰਕ ਅਦਾਰੇ ਹਸਪਤਾਲ ,ਦਵਾਈ ਦੁਕਾਨਾਂ ,ਪੈਟਰੋਲ ਪੰਪ ਆਦਿ ਬੰਦ ਰਹੇ।ਨੌਜਵਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਬੈਂਕ ਵੀ ਬੰਦ ਕਰਾ ਦਿੱਤੇ ਗਏ। ਦੋਧੀਆਂ ਵਲੋਂ ਦੁੱਧ ਦੀ ਸਪਲਾਈ ਸਵੇਰ ਸੁਵੱਖਤੇ ਕਰ ਦਿੱਤੀ ਗਈ ਤਾਂ ਕਿ ਦਿੱਲੀ ਗਏ ਪੰਜਾਬੀਆਂ ਦੇ ਪਰਿਵਾਰਾ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ।
No comments:
Post a Comment