ਐੱਸਐੱਚਓ ਬੰਗਾ ਸਿਟੀ ਸ਼੍ਰੀ ਵਿਜੇ ਕੁਮਾਰ ਐਡੀਸ਼ਨਲ ਐਸਐਚਓ ਸਬ ਇੰਸਪੈਕਟਰ ਸਰਦਾਰ ਮਹਿੰਦਰ ਸਿੰਘ ਅਤੇ ਪੁਲੀਸ ਪਾਰਟੀ ਫੜੇ ਗਏ ਲੁਟੇਰਿਅਾਂ ਨਾਲ
ਬੰਗਾ 2, ਜਨਵਰੀ (ਮਨਜਿੰਦਰ ਸਿੰਘ)
ਬੰਗਾ ਸਿਟੀ ਪੁਲਸ ਨੂੰ ਦੋ ਲੁਟੇਰੇ ਕਾਬੂ ਕਰਨ ਨਾਲ ਭਾਰੀ ਕਾਮਯਾਬੀ ਮਿਲੀ ਹੈ ।ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਬੰਗਾ ਸਿਟੀ ਦੇ ਮੁੱਖ ਅਫਸਰ ਸਬ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਇਹ ਦੋ ਲੁਟੇਰੇ ਰਾਜ ਕੁਮਾਰ ਉਰਫ ਰਾਜੂ ਵਾਸੀ ਮੱਲ੍ਹਾ ਸੋਢੀਆਂ ਥਾਣਾ ਬਹਿਰਾਮ ਅਤੇ ਹਰਵਿੰਦਰ ਕੁਮਾਰ ਵਾਸੀ ਬਹਿਰਾਮ ਜੋ ਕਾਬੂ ਕੀਤੇ ਗਏ ਇਨ੍ਹਾਂ ਨੇ 6 ਦਸੰਬਰ ਨੂੰ ਚਰਨ ਕਵਲ ਰੋਡ ਬੰਗਾ ਤੋਂ ਇਕ ਔਰਤ ਦਾ ਮੋਬਾਇਲ ਖੋਹਿਆ ਸੀ।ਸੀਸੀਟੀਵੀ ਕੈਮਰੇ ਅਤੇ ਹੋਰ ਸੂਤਰਾਂ ਨਾਲ ਇਨ੍ਹਾਂ ਦੀ ਪਛਾਣ ਕੀਤੀ ਗਈ । ਪੁਲੀਸ ਪਾਰਟੀ ਜਿਸ ਨੇ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕੀਤਾ ਦੀ ਅਗਵਾਈ ਬੰਗਾ ਸਿਟੀ ਥਾਣੇ ਦੇ ਅਡੀਸ਼ਨਲ ਐੱਸਐੱਚਓ ਸਬ ਇੰਸਪੈਕਟਰ ਮਹਿੰਦਰ ਸਿੰਘ ਕਰ ਰਹੇ ਸਨ ਜਿਸ ਵਿਚ ਏ ਐੱਸ ਆਈ ਹਰਪਾਲ ਸਿੰਘ ,ਕਾਂਸਟੇਬਲ ਹਰਜਿੰਦਰਜੀਤ ਸਿੰਘ ,ਡਰਾੲੀਵਰ ਅਮਰਜੀਤ ਸਿੰਘ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ । ਅਡੀਸ਼ਨਲ ਐੱਸਐੱਚਓ ਮਹਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਨਾਂ ਮੁਲਜ਼ਮਾਂ ਦਾ ਇਕ ਦਿਨ ਦਾ ਰਿਮਾਂਡ ਲਿਆ ਗਿਆ ਹੈ ਜਿਸ ਮੋਟਰਸਾਈਕਲ ਤੇ ਇਨ੍ਹਾਂ ਵਾਰਦਾਤ ਕੀਤੀ ਸੀ ਉਹ ਵੀ ਕਾਬੂ ਕਰ ਲਿਆ ਗਿਆ ਹੈ ਅਤੇ ਪੁੱਛ ਗਿੱਛ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ ।
No comments:
Post a Comment