Friday, January 8, 2021

ਬੰਗਾ ਕਾਂਗਰਸ ਇਕਜੁਟਤਾ ਨਾਲ ਕੌਂਸਲ ਚੋਣਾਂ ਲੜ ਕੇ ਵੱਡੀ ਜਿੱਤ ਪ੍ਰਾਪਤ ਕਰੇਗੀ -ਸਾਬਕਾ ਵਿਧਾਇਕ ਸੂੰਢ

ਸਾਬਕਾ ਵਿਧਾਇਕ ਬੰਗਾ ਚੌਧਰੀ ਤਰਲੋਚਨ ਸਿੰਘ ਸੂੰਢ  

ਬੰਗਾ 8'ਜਨਵਰੀ( ਮਨਜਿੰਦਰ ਸਿੰਘ ) ਬੰਗਾ ਵਿੱਚ  ਕਾਂਗਰਸ ਪਾਰਟੀ ਨਗਰ ਕੌਂਸਲ  ਚੋਣਾਂ ਇਕਮੁੱਠ ਹੋ ਕੇ ਲੜੇਗੀ ਅਤੇ ਵੱਡੀ ਜਿੱਤ ਪ੍ਰਾਪਤ ਕਰੇਗੀ  । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਕਰਦਿਆਂ ਕਿਹਾ ਕਿ ਬੰਗਾ ਵਿੱਚ ਕਾਂਗਰਸ ਪਾਰਟੀ ਇੱਕਮੁੱਠ ਹੈ ਅਤੇ ਕਿਸੇ ਤਰ੍ਹਾਂ ਦੀ ਵੀ ਧੜੇਬੰਦੀ ਨਹੀਂ ਹੈ ਵਿਰੋਧੀ ਬੇਫ਼ਜ਼ੂਲ ਦੀਆਂ ਅਫਵਾਹਾਂ ਉਡਾ ਕੇ ਪਾਰਟੀ ਨੂੰ ਬਦਨਾਮ ਕਰ ਰਹੇ ਹਨ ।ਬੀਤੇ ਦਿਨ ਨਿਯੁਕਤ ਕੀਤੇ ਗਏ  ਅਬਜ਼ਰਬਰ ਵਿਧਾਇਕ ਚੱਬੇਵਾਲ  ਰਾਜ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਉਨ੍ਹਾਂ ਦੀ ਗ਼ੈਰਹਾਜ਼ਰੀ ਬਾਰੇ ਪੁੱਛੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ ਵਿਚ ਸੱਦਾ ਦਿੱਤਾ ਗਿਆ ਸੀ ਪਰ ਉਹ ਕਿਸੇ ਨਿੱਜੀ ਕਾਰਜ ਕਰਕੇ ਪਹੁੰਚ ਨਹੀਂ ਸਕੇ । ਟਿਕਟਾਂ ਦੀ ਵੰਡ ਕਰਕੇ ਮਨ ਮਰਜ਼ੀ ਦਾ ਵਾਰਡ ਨਾ ਮਿਲਣ ਕਾਰਨ ਕੁਝ ਵਰਕਰਾਂ ਨੂੰ ਨਾਰਾਜ਼ਗੀ ਹੋ ਸਕਦੀ ਹੈ ਜੋ ਕੇ ਜਲਦ ਦੂਰ ਕਰ ਦਿੱਤੀ ਜਾਵੇਗੀ ਅਤੇ ਪਾਰਟੀ ਇਕਮੁੱਠ ਹੋ ਕੇ ਚੋਣਾਂ ਲੜੇਗੀ ।

No comments:

Post a Comment