ਬੰਗਾ ,9,ਜਨਵਰੀ(ਸਚ ਕੀ ਬੇਲਾ ਮੀਡੀਆ ਸਮਾਚਾਰ ) ¸ਬੰਗਾ ਦੀ ਧਾਰਮਿਕ ਹਸਤੀ ਬੀਬੀ ਸੁਖਜੀਤ ਕੌਰ ਜੀ ਸੁਪਤਨੀ ਸਵ: ਸ. ਉਂਕਾਰ ਸਿੰਘ ਜੋ 2 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ।ਉਨ੍ਹਾਂ ਦੀ ਸਪੁੱਤਰੀ ਗੁਰਪ੍ਰੀਤ ਕੌਰ ਪਤਨੀ ਪੱਤਰਕਾਰ ਮਨਜਿੰਦਰ ਸਿੰਘ ਤੇ ਸੀਨੀਅਰ ਅਧਿਆਪਕਾ ਜੈਨ ਮਾਡਲ ਸਕੂਲ ਬੰਗਾ ਨੇ ਦੱਸਿਆ ਕਿ ਮਾਤਾ ਜੀ ਦੀ ਅਤਿੰਮ ਅਰਦਾਸ ਕੱਲ੍ਹ 10 ਜਨਵਰੀ ਦਿਨ ਐਤਵਾਰ ਨੂੰ ਬੰਗਾ ਵਿਖੇ ਹੋਵੇਗੀ । ਉਨ੍ਹਾਂ ਕਿਹਾ ਕਿ ਸਵੇਰ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪੈਣ ਉਪਰੰਤ ਗੁਰਦੁਆਰਾ ਬਾਬਾ ਸ੍ਰੀ ਚੰਦ ਮਸੰਦਾਂ ਪੱਟੀ ਵਿਖੇ 12 - 1 ਈਲਾਹੀ ਬਾਣੀ ਦਾ ਕੀਰਤਨ ਕਰਨ ਉਪਰੰਤ ਅੰਤਮ ਅਰਦਾਸ ਕੀਤੀ ਜਾਵੇਗੀ ।
No comments:
Post a Comment