ਬੰਗਾ17ਜਨਵਰੀ (ਮਨਜਿੰਦਰ ਸਿੰਘ )ਬੰਗਾ ਦੇ ਸਾਬਕਾ ਕੌਂਸਲ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਸੀਨੀਅਰ ਮਹਿਲਾ ਕਾਂਗਰਸ ਆਗੂ ਦੀ ਅਗਵਾਈ ਵਿਚ ਬੰਗਾ ਦੇ ਸੀਨੀਅਰ ਕਾਂਗਰਸ ਆਗੂਆਂ ਦਾ ਇਕ ਵਫ਼ਦ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਨਿਯੁਕਤ ਕੀਤੇ ਗਏ ਇੰਚਾਰਜ ਐਮ ਐਲ ਏ ਚੱਬੇਵਾਲ ਰਾਜ ਕੁਮਾਰ ਚਬੇਵਾਲ ਨੂੰ ਮਿਲਿਆ । ਇਸ ਮੌਕੇ ਵਫ਼ਦ ਨੇ ਸ਼੍ਰੀ ਚੱਬੇਵਾਲ ਨੂੰ ਬੰਗਾ ਦੇ ਰਾਜਨੀਤਕ ਹਲਾਤਾ ਬਾਰੇ ਜਾਣਕਾਰੀ ਦਿੱਤੀ ਅਤੇ ਉਮੀਦਵਾਰਾਂ ਦੀ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ । ਇਸ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਮੂੰਗਾ ਨੇ ਦੱਸਿਆ ਕਿ ਐਮ ਐਲ ਏ ਚੱਬੇਵਾਲ ਨੇ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਚੋਣਾਂ ਵਿਚ ਸਾਰੇ ਕਾਂਗਰਸ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਪਾਰਟੀ ਦੇ ਟਕਸਾਲੀ,ਪਹਿਲਾਂ ਜੋ ਚੋਣਾਂ ਲੜ ਚੁੱਕੇ ਅਤੇ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਮੈਡਮ ਮੂੰਗਾ ਨੇ ਉਨ੍ਹਾਂ ਨੂੰ ਵਿਸਵਾਸ ਦਵਾਇਆ ਕਿ ਬੰਗਾ ਵਿਚ ਪਾਰਟੀ ਇੱਕਜੁੱਟ ਹੋ ਕੇ ਚੋਣਾਂ ਲੜੇਗੀ ਅਤੇ ਵੱਡੀ ਜਿੱਤ ਪ੍ਰਾਪਤ ਕਰ ਕੇ ਆਪਣੀ ਕਮੇਟੀ ਬਣਾਵੇਗੀ । ਇਸ ਮੌਕੇ ਵਫ਼ਦ ਵਿਚ ਗਿਆਨ ਚੰਦ, ਰਾਜੇਸ਼ ਕੁਮਾਰ, ਹਰਬੰਸ ਲਾਲ, ਨਿਰਜਲਾ ਗੌਤਮ, ਲਹਿੰਬਰ ਰਾਮ, ਗੋਪਾਲ ਚੰਦ, ਡਾ ਕੈਂਥ ,ਮਹਿਮੀ ਰਾਮ ਅਤੇ ਰਾਮ ਗੋਪਾਲ ਆਦਿ ਸ਼ਾਮਲ ਸਨ ।
No comments:
Post a Comment