Wednesday, January 13, 2021

ਬੰਗਾ ਸ਼ਹਿਰ ਦੇ ਮੁਹੱਲਾ ਮਸੰਦਾ ਪੱਟੀ ਵਿਖੇ ਲੋਹੜੀ ਦਾ ਤਿਉਹਾਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ ਗਿਆ

ਬੰਗਾ 13 ਜਨਵਰੀ (ਮਨਜਿੰਦਰ ਸਿੰਘ ) ਬੰਗਾ ਸ਼ਹਿਰ ਦੇ ਮੁਹੱਲਾ ਮਸੰਦਾ ਪੱਟੀ ਵਿਖੇ ਲੋਹੜੀ ਦਾ ਤਿਉਹਾਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ ਗਿਆ    ।ਇਸ ਮੌਕੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਅਤੇ ਮੋਦੀ ਸਰਕਾਰ ਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ ਗਏ ਅਤੇ ਕਿਸਾਨ ਆਗੂ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਇਸ ਮੌਕੇ ਕਿਹਾ ਕਿ ਜੇ ਮੋਦੀ ਸਰਕਾਰ ਵਿੱਚ ਥੋੜ੍ਹੀ ਵੀ ਸ਼ਰਮ ਹੈ ਤਾਂ ਉਸ ਨੂੰ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਲੈ ਲੈਣੇ ਚਾਹੀਦੇ ਹਨ  ਕਿਉਂ ਕਿ ਇਸ ਸੰਘਰਸ਼ ਵਿੱਚ ਪਹਿਲਾਂ ਹੀ 60 ਤੋਂ ਵੱਧ ਕਿਸਾਨ ਸ਼ਹੀਦੀ ਪਾ ਚੁੱਕੇ ਹਨ !    ਇਸ ਮੌਕੇ ਸਤਨਾਮ ਸਿੰਘ ਬਾਲੋ ,ਜਸਬੀਰ ਸਿੰਘ ਸੁੱਜੋਂ (ਸੰਨੀ ਪੇਂਟ ਵਾਲੇ ) ਨਿਰਮਲ ਸਿੰਘ, ਗੁਲਜ਼ਾਰ ਸਿੰਘ, ਰਾਮ ਸਿੰਘ ਮਾਨ, ਜਗਦੀਸ਼ ਸਿੰਘ ਮਾਨ, ਬਹਾਦੁਰ ਸਿੰਘ, ਜਰਨੈਲ ਸਿੰਘ ,ਕੁਲਵਿੰਦਰ ਸਿੰਘ ,ਜਸਬੀਰ ਸਿੰਘ ,ਪਲਵਿੰਦਰ ਸਿੰਘ ਬਖਤਾਵਰ ਸਿੰਘ ਕੇਵਲ ਸਿੰਘ ਆਦਿ ਮੁਹੱਲਾ ਨਿਵਾਸੀ ਹਾਜ਼ਰ ਸਨ ।   

No comments:

Post a Comment