Tuesday, February 9, 2021

ਵਾਰਡ ਨੰਬਰ 2 ਤੋਂ ਆਪ ਦੇ ਉਮੀਦਵਾਰ ਰਣਬੀਰ ਸਿੰਘ ਰਾਣਾ ਦੇ  ਚੋਣ ਦਫ਼ਤਰ ਦਾ ਉਦਘਾਟਨ  :                                 ਬੰਗਾ9, ਫਰਵਰੀ( ਮਨਜਿੰਦਰ ਸਿੰਘ )ਨਗਰ ਕੌਂਸਲ  ਬੰਗਾ ਦੀਆਂ 14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਰਗਰਮੀਆਂ   ਪੂਰੇ ਜ਼ੋਰਾਂ ਤੇ ਹਨ ।ਇਸੇ ਲੜੀ ਤਹਿਤ ਅੱਜ ਸ਼ਹਿਰ ਦੇ ਵਾਰਡ ਨੰਬਰ 2 ਤੋਂ  ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ   ਸਿੰਘ ਰਾਣਾ ਦੇ ਚੋਣ ਦਫ਼ਤਰ ਦਾ ਉਦਘਾਟਨ  ਮਸੰਦਾਂ ਪੱਟੀ   ਸਾਹਮਣੇ ਬਾਬਾ ਗੋਲਾ ਪਾਰਕ ਵਿਖੇ ਕੀਤਾ ਗਿਆ ।ਇਸ ਮੌਕੇ ਮੌਜੂਦ ਆਪ ਦੇ ਸੀਨੀਅਰ ਆਗੂ ਮਨੋਹਰ ਲਾਲ ਗਾਬਾ, ਸ਼ਿਵ ਕੌੜਾ ਅਤੇ ਉਮੀਦਵਾਰ ਰਣਬੀਰ  ਸਿੰਘ ਰਾਣਾ ਨੇ ਕਿਹਾ  ਕਿ  ਸਥਾਨਕ ਸਰਕਾਰਾਂ  ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਵੱਧ  ਚੁੱਕਾ ਹੈ ।

No comments:

Post a Comment