Tuesday, April 13, 2021

ਸਵ: ਪਾਖਰ ਸਿੰਘ ਨਿਮਾਣਾ ਦੀ ਬਰਸੀ ਮਨਾਈ ਗਈ :

ਸਾਬਕਾ ਚੇਅਰਮੈਨ ਪੰਜਾਬ ਐਗਰੋ  ਸ਼ਵ: ਪਾਖਰ ਸਿੰਘ ਨਿਮਾਣਾ  

ਬੰਗਾ13, ਅਪ੍ਰੈਲ (ਮਨਜਿੰਦਰ ਸਿੰਘ)ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਆਗੂ ਸਵ: ਸਰਦਾਰ ਪਾਖਰ ਸਿੰਘ ਨਿਮਾਣਾ ਦੀ ਪਹਿਲੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਚੱਕ ਗੁਰੂ ਵਿਖੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਛੋਟਾ ਇਕੱਠ ਕਰ ਕੇ ਮਨਾਈ ਗਈ।(ਜੋਗ ਰਾਜ ਜੋਗੀ ਨਿਮਾਣਾ  )

ਇਸ ਮੌਕੇ  ਉਨ੍ਹਾਂ ਦੇ ਸਪੁੱਤਰ ਸਮਾਜ ਸੇਵਕ ਅਤੇ ਗੁਰਦੁਆਰਾ ਗੁਰਪਲਾਹ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜੋਗ ਰਾਜ ਜੋਗੀ ਨਿਮਾਣਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ:  ਪਾਖਰ ਸਿੰਘ ਨਿਮਾਣਾ ਨੇ ਬੰਗਾ ਹਲਕੇ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਇਲਾਕੇ ਦੀ ਤਰੱਕੀ ਲਈ ਜੋ ਸੁਪਨੇ ਲਏ ਸਨ ਉਹ ਅਧੂਰੇ ਹਨ ਅਤੇ ਉਹ ਉਨ੍ਹਾਂ ਦੇ ਨਕਸ਼ੇ ਕਦਮ ਤੇ ਚਲਦਿਆਂ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਇਲਾਕੇ ਦੀ ਤਰੱਕੀ ਲਈ ਆਪਣੇ ਜੀਵਨ ਵਿੱਚ ਉਪਰਾਲੇ ਕਰ ਰਹੇ ਹਨ ਤੇ ਕਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਇਲਾਕੇ ਦੇ ਜੋ ਲੀਡਰ ਉਨ੍ਹਾਂ ਦੇ  ਪਿਤਾ ਦੀ ਸੋਚ ਤੇ ਚੱਲਣ ਵਾਲੇ ਲੋਕਾਂ ਦਾ ਸਾਥ ਨਹੀਂ ਦੇ ਰਹੇ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਉਨ੍ਹਾਂ ਮਤਲਬੀ ਲੀਡਰਾਂ  ਨੂੰ ਸਬਕ ਸਿਖਾਉਣਗੇ ਅਤੇ ਮੂੰਹ ਨਹੀਂ ਲਾਉਣਗੇ।ਇਸ ਮੌਕੇ ਸਵ: ਨਿਮਾਣਾ ਦੇ  ਪਤਨੀ ਸੁਰਿੰਦਰ ਕੌਰ ,ਛੋਟਾ ਪੁੱਤਰ ਦਵਿੰਦਰ ਕੁਮਾਰ,ਸੁਮਨ ਕੁਮਾਰੀ, ਜਸਵੰਤ ਰਾਏ, ਸਰਬਜੀਤ ਸਿੰਘ ਕਮਲਦੀਪ, ਹਰਭਜਨ ਰਾਮ, ਚਮਨ ਲਾਲ ਮੇਜਰ ਬੈਂਸ, ਮਹਿੰਦਰ ਸਿੰਘ ਆਦਿ ਹਾਜ਼ਰ ਸਨ ।  

No comments:

Post a Comment