Tuesday, June 1, 2021

ਭਾਰਤ ਵਿਕਾਸ ਪਰੀਸ਼ਦ ਨੇ 75 ਮਰੀਜ਼ਾਂ ਦੀ ਕੀਤੀ ਮੁਫਤ ਜਾਂਚ

ਬੰਗਾ 1ਜੂਨ (ਪੱਤਰ ਪ੍ਰੇਰਕ ਸਚ ਕੀ ਬੇਲਾ ਮੀਡੀਆ ) - ਹਰ ਮਹੀਨੇ ਦੀ ਪਹਿਲੀ ਤਰੀਖ ਵਾਂਗ ਅੱਜ ਵੀ ਭਾਰਤ ਵਿਕਾਸ ਪਰੀਸ਼ਦ ਬ੍ਰਾਂਚ ਬੰਗਾ ਨੇ ਮੁਕੰਦਪੁਰ ਰੋਡ ਤੇ ਸਥਿਤ "ਰਾਣਾ ਲੈਬ" ਵਿਖੇ ਮੁਫਤ ਸ਼ੂਗਰ ਚੈਕ ਅੱਪ ਲਗਾਇਆ ਗਿਆ । ਪਰੀਸ਼ਦ ਦੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿੱਚ ਲਗਾਏ ਇਸ ਕੈਂਪ ਦਾ ਉਦਘਾਟਨ ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਭਾਰਦਵਾਜ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੂਗਰ ਇੱਕ ਨਾਮੁਰਾਦ ਬੀਮਾਰੀ ਹੈ । ਇਸ ਬੀਮਾਰੀ ਵਿੱਚ ਖਾਣ ਪੀਣ ਦੀਆਂ ਚੀਜ਼ਾਂ  ਮਿੱਠੇ ਤੋ ਰਹਿਤ ਲੈਣੀਆਂ ਚਾਹੀਦੀਆਂ ਹਨ । ਹਲਕੀ ਵਰਜਿਸ਼ ਅਤੇ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਬਹੁਤ ਜਲਦ ਕਰੋਨਾ ਬਿਮਾਰੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ । ਇਸ ਕਰਕੇ ਸਾਵਧਾਨੀ ਬਹੁਤ ਜਰੂਰੀ ਹੈ ।  ਇਸ ਕੈਂਪ ਵਿੱਚ ਲੱਗਭੱਗ 75 ਮਰੀਜ਼ਾਂ ਦੇ ਖੂਨ ਦੀ ਜਾਂਚ ਰਾਣਾ ਕੁਲਦੀਪ ਸਿੰਘ ਅਤੇ ਉਸਦੀ ਟੀਮ ਨੇ ਕੀਤੀ  । ਸ਼ੂਗਰ ਦੇ ਰੋਗੀਆਂ ਨੂੰ ਡਾ ਬਲਵੀਰ ਸ਼ਰਮਾ ਨੇ ਟਿਪਸ ਦਿੱਤੇ । ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਚੇਅਰਮੈਨ ਡਾ ਬਲਵੀਰ ਸ਼ਰਮਾ , ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਰਾਣਾ , ਕੈਸ਼ੀਅਰ ਕਰਨਵੀਰ ਸਿੰਘ ਅਰੋੜਾ , ਜਗਦੀਪ ਕੌਸ਼ਲ , ਨਵਤੇਜ ਸਿੰਘ , ਰਵੀਨਾ ਕੁਮਾਰੀ ਆਦਿ ਵੀ  ਹਾਜਰ ਸਨ ।

No comments:

Post a Comment