ਬੰਗਾ 6 ਜੂਨ(ਮਨਜਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਵਲੋਂ ਪਿੱਛਲੇ ਦਿਨੀ ਐਲਾਨੇ ਗਏ ਜਥੇਬੰਦਕ ਢਾਂਚੇ ਵਿਚ ਬੰਗਾ ਹਲਕਾ ਅਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਵਿਸੇਸ ਸਥਾਨ ਦਿੱਤਾ ਗਿਆ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਬੰਗਾ ਵਿਚ ਪੈਂਦੇ ਪਿੰਡ ਚੇਤਾ ਤੋਂ ਪਾਰਟੀ ਦੇ ਸਰਗਰਮ ਆਗੂ ਅਤੇ ਜਥੇਦਾਰ ਬ੍ਰਹਮਪੁਰਾ ਦੇ ਬਹੁਤ ਨਜਦੀਕੀ ਤੇ ਟਕਸਾਲੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਰਹੇ ਸ:ਬਲਦੇਵ ਸਿੰਘ ਚੇਤਾ ਨੇ ਕਿਹਾ ਕਿ ਇਸ ਜੱਥਬੰਦਕ ਢਾਂਚੇ ਵਿਚ ਸ ਦਰਬਾਰਾ ਸਿੰਘ ਕਰਨਾਣਾ ਸਾਬਕਾ ਬੈਂਕ ਮੈਨੇਜਰ ਅਤੇ ਸ ਗੁਰਦੇਵ ਸਿੰਘ ਝਿੱਕਾ ਨੂੰ ਕੌਮੀ ਸਕੱਤਰ ਬਣਾਇਆ ਗਿਆ ਹੈ| ਇਸ ਤੋਂ ਇਲਾਵਾ ਬੰਗਾ ਹਲਕੇ ਤੋਂ ਹੀ ਅਵਤਾਰ ਸਿੰਘ ਸੈਣੀ ਤੇ ਰਣਜੀਤ ਸਿੰਘ ਬਾਲੋ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ| ਇਨ੍ਹਾਂ ਨਿਯੁਕਤੀਆਂ ਲਈ ਚੇਤਾ ਨੇ ਪਾਰਟੀ ਸਰਪ੍ਰਸਤ ਅਤੇ ਪ੍ਰਧਾਨ ਦਾ ਧੰਨਵਾਦ ਕਰਦਿਆਂ ਦੱਸਿਆ ਕੇ ਜਲਦੀ ਹੀ ਜਿਲਾ ਪ੍ਰਧਾਨਾਂ ਅਤੇ ਜਿਲਾ ਕਮੇਟੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ | ਇਥੇ ਇਹ ਵੀ ਵਰਨਣ ਯੋਗ ਹੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ ) ਵਿਚ ਜਿਲਾ ਐਸ ਬੀ ਐਸ ਨਗਰ ਦੇ ਪ੍ਰਧਾਨ ਰਹੇ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਦਕ ਕਮੇਟੀ ਮੇਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ ਨੂੰ ਪਾਰਟੀ ਵਿਚ ਸੀਨੀਅਰ ਮੀਤ ਪ੍ਰਧਾਨ ਵਜੋਂ ਨਿਯੁਕਤੀ ਦਿਤੀ ਗਈ ਹੈ |
No comments:
Post a Comment