Wednesday, July 7, 2021

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਵਰਕਰ ਸੰਮੇਲਨ ਆਯੋਜਿਤ

ਬੰਗਾ7 ਜੁਲਾਈ (ਮਨਜਿੰਦਰ ਸਿੰਘ)
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਸਥਾਨਕ ਪੈਲੇਸ ਵਿਖੇ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਦੀ ਅਗਵਾਈ ਹੇਠ ਇੱਕ ਵਰਕਰ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਲਕੇ ਦੇ ਦੋਹਾਂ ਪਾਰਟੀਆਂ ਦੇ ਅਹੁਦੇਦਾਰਾਂ ਨੇ ਭਰਵੀਂ ਹਾਜਰੀ ਲਵਾਈ। ਇਸ ਮੌਕੇ ਹਲਕਾ ਵਿਧਾਇਕ ਬੰਗਾ ਡਾਕਟਰ ਸੁੱਖੀ ਅਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਵੀਨ ਬੰਗਾ ਸਕੱਤਰ ਬਸਪਾ ਪੰਜਾਬ, ਸਤਨਾਮ ਸਿੰਘ ਲਾਦੀਆਂ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਕੁਲਜੀਤ ਸਿੰਘ ਸਰਹਾਲ,  ਜੋਨ ਇੰਚਾਰਜ ਮਨੋਹਰ ਕਮਾਮ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ 2022 ਦੀ ਚੋਣ ਭਾਰੀ ਗਿਣਤੀ ਨਾਲ ਜਿੱਤਕੇ ਇਤਿਹਾਸ ਬਣਾਏਗਾ। ਉਹਨਾਂ ਕਿਹਾ ਕਿ ਭਾਵੇਂ ਇਹ ਗੱਠਜੋੜ ਹੁਣ ਬਣਿਆ ਹੈ ਪਰ ਇਸਦੀ ਸਮਾਜਿਕ ਸਾਂਝ ਸਾਲਾਂ ਪੁਰਾਣੀ ਹੈ। ਉਹਨਾਂ ਇਹ ਗੱਠਜੋੜ ਬਣਨ ਤੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਆਣ ਵਾਲੀ ਚੋਣ ਵਿੱਚ ਵੱਧ ਤੋਂ ਵੱਧ ਵੋਟਾਂ ਪਾਕੇ ਗੱਠਜੋੜ ਨੂੰ ਜਤਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਇੰਚਾਰਜ ਪ੍ਰਦੀਪ ਜਸੀ, ਜ਼ਿਲਾ ਇੰਚਾਰਜ ਵਿਜੇ ਮਜਾਰੀ,ਕੌਂਸਲਰ ਜੀਤ ਸਿੰਘ ਭਾਟੀਆ ਕੌਂਸਲਰ ਜਸਵਿੰਦਰ ਸਿੰਘ ਮਾਨ , ਜ਼ਿਲਾ ਇੰਚਾਰਜ ਨੀਲਮ ਸਹਿਜਲ, ਜ਼ਿਲਾ ਉਪ ਪ੍ਰਧਾਨ ਰੂਪ ਲਾਲ ਧੀਰ, ਜ਼ਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਜੀ, ਜ਼ਿਲਾ ਸਕੱਤਰ ਸੁਰਿੰਦਰ ਸੁਮਨ, ਜ਼ਿਲਾ ਸਕੱਤਰ ਕੇਹਰ ਚੰਦ ਫਰਾਲਾ, ਵਿਜੇ ਕੁਮਾਰ ਗੁਣਾਚੌਰ, ਹਲਕਾ ਪ੍ਰਧਾਨ ਜੈ ਪਾਲ ਸੁੰਡਾ, ਜ਼ਿਲਾ ਯੂਥ ਇੰਚਾਰਜ ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ,ਹਲਕਾ ਉਪ ਪ੍ਰਧਾਨ ਸੋਮ ਨਾਥ ਰਟੈਂਡਾ ਉਪ ਪ੍ਰਧਾਨ ਬਲਜੀਤ ਮਲੂਪੋਤਾ, ਹਰਪ੍ਰੀਤ ਡਾਹਰੀ,ਧਰਮ ਪਾਲ ਤਲਵੰਡੀ, ਪਰਮਜੀਤ ਮਹਿਰਮ ਪੁਰ,ਹਰਬੰਸ ਕੌਰ ਜੰਡਾਲੀ ਸਾਬਕਾ ਮੈਂਬਰ ਬਲਾਕ ਸੰਮਤੀ, ਗੁਰਦੇਵ ਕੌਰ ਸਾਬਕਾ ਵਾਈਸ ਚੇਅਰਪਰਸਨ ਸੰਮਤੀ ਬੰਗਾ, ਸਾਬਕਾ ਸਰਪੰਚ ਅਜੀਤ ਰਾਮ ਗਣਾਚੋਰ,ਮਹਿਲਾ ਆਗੂ ਰਵਿੰਦਰ ਮਹਿੰਮੀ, ਪ੍ਰਕਾਸ਼ ਬੈਂਸ ਪ੍ਰਧਾਨ ਬੰਗਾ, ਮਨਜੀਤ ਸੋਨੂੰ, ਹਰਜਿੰਦਰ ਲਦੜ,ਮਹਿੰਦਰ ਪਾਲ ਬੈਂਸ , ਪ੍ਰਕਾਸ਼ ਫਰਾਲਾ ਕੁਲਦੀਪ ਬਹਿਰਾਮ, ਜ਼ੋਰਾਵਰ ਬੋਧ, ਇੰਦਰਜੀਤ ਅਟਾਰੀ, ਜੋਗਿੰਦਰ ਸਿੰਘ ਔੜ, ਚਰਨਜੀਤ ਮੰਢਾਲੀ, ਸਰਪੰਚ ਅਸ਼ੋਕ ਕੁਮਾਰ ਕੋਰੜਾਂ,ਮੋਹਣ ਲਾਲ ਬਾਲੋ, ਸੁਰਿੰਦਰ ਭਰੋਮਜਾਰਾ, ਲਖਵੀਰ ਸਰਹਾਲ ਕਾਜ਼ੀਆਂ,ਜਸਪਾਲ ਲਧਾਣਾ, ਰਕੇਸ਼ ਕੁਮਾਰ ਮੇਹਲੀ, ਸਾਬਕਾ ਸਰਪੰਚ ਗੁਰਦਿਆਲ ਚਕਮੰਢੇਰ,ਦੇਸਰਾਜ ਚਕਮੰਢੇਰ,ਸੋਮਾ ਸਿੰਘ ਰਹਿਪਾ, ਰਮੇਸ਼ ਚਕ ਕਲਾਲ,ਹਰੀ ਜੱਸੋਮਜਾਰਾ, ਸੁਰਿੰਦਰ ਸਿੰਘ ਝਿੰਗੜਾਂ ਭੁਪਿੰਦਰ ਸਿੰਘ ਝਿੰਗੜਾਂ,ਡਾ ਉਧੋ ਕਟਾਰੀਆਂ, ਗੁਰਦਿਆਲ ਦੋਸਾਂਝ, ਪਰਮਜੀਤ ਦੁਸਾਂਝ,ਸੂਰਿਦਰ ਕਰਨਾਣਾ, ਤੋਂ ਇਲਾਵਾ ਪਹਿਲੀ ਕਤਾਰ ਦੇ ਵਰਕਰ ਸ਼ਾਮਲ ਹੋਏ।

No comments:

Post a Comment