ਬੰਗਾ31ਜੁਲਾਈ (ਮਨਜਿੰਦਰ ਸਿੰਘ ):- ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਦੀ ਇੱਕ ਅਹਿਮ ਮੀਟਿੰਗ ਪੁਰਾਣੀ ਦਾਣਾ ਮੰਡੀ ਵਿਖੇ ਪਰਿਸ਼ਦ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਕੌਸ਼ਲ ਦੇ ਗ੍ਰਹਿ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਨਵਕਾਂਤ ਭਰੋਮਜਾਰਾ ਪ੍ਰਧਾਨ ਪਰਿਸ਼ਦ ਬੰਗਾ ਨੇ ਕੀਤੀ । ਇਸ ਮੀਟਿੰਗ ਵਿੱਚ ਪਰਿਸ਼ਦ ਦੇ ਪ੍ਰਚਾਰ , ਪਸਾਰ ਅਤੇ ਪ੍ਰੋਜੈਕਟ ਸਬੰਧੀ ਵਿਚਾਰ ਚਰਚਾ ਕੀਤੀ ਗਈ । ਅਹਿਮ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਕਿ ਹਰੇਕ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਮੀਟਿੰਗ ਕੀਤੀ ਜਾਵੇਗੀ ਅਤੇ ਮੈਂਬਰਸ਼ਿਪ ਨੂੰ ਵਧਾਉਣ ਤੇ ਜੋਰ ਦਿੱਤਾ ਜਾਵੇਗਾ । ਇਸ ਮੌਕੇ ਨਵੇਂ ਜੁੜੇ ਮੈਂਬਰ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਪਿਛਲੇ ਕੀਤੇ ਗਏ ਪ੍ਰੋਜੈਕਟਾਂ ਦੀ ਰਿਪੋਰਟ ਸਕੱਤਰ ਕੁਲਦੀਪ ਸਿੰਘ ਰਾਣਾ ਨੇ ਪੇਸ਼ ਕੀਤੀ । ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਸੀਨੀਅਰ ਮੀਤ ਪ੍ਰਧਾਨ ਜਗਦੀਪ ਕੌਸ਼ਲ , ਸਕੱਤਰ ਰਾਣਾ ਕੁਲਦੀਪ ਸਿੰਘ , ਕੈਸ਼ੀਅਰ ਕਰਨਵੀਰ ਸਿੰਘ ਅਰੋੜਾ , ਐਡਵੋਕੇਟ ਵਿਜੇ ਛਾਬੜਾ , ਡਾ ਨਰੇਸ਼ ਰਾਵਲ , ਅਨਿਲ ਗੁਪਤਾ , ਯਸ਼ਪਾਲ ਖੁਰਾਣਾ , ਸੁਰਜੀਤ ਸਿੰਘ ਆਦਿ ਹਾਜਰ ਸਨ ।
No comments:
Post a Comment