ਬੰਗਾ 8ਅਗਸਤ (ਮਨਜਿੰਦਰ ਸਿੰਘ ) ਕੋਰੋਨਾ ਮਹਾਮਾਰੀ ਕਾਰਨ ਸਾਡੇ ਦੇਸ਼ ਵਿਚ ਕਰੀਬ 18 ਮਹੀਨੇ ਪਹਿਲਾ ਕਰਫਿਊ ਅਤੇ ਲਾਕਡੌਨ ਲਗਾਇਆ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਮਣਾ ਕਰਨਾ ਪਿਆ | ਉਸ ਦਿਨ ਤੋਂ ਹੀ ਬਹੁਤ ਸਮਾਜ ਸੇਵਕ ਲੋੜਵੰਦਾਂ ਦੀ ਮਦਦ ਲਈ ਅਗੇ ਆਏ | ਬੰਗਾ ਦੇ ਵਾਰਡ ਨੰਬਰ 8 ਦੇ ਕੌਂਸਲਰ ਸ਼੍ਰੀ ਜੀਤ ਸਿੰਘ ਭਾਟੀਆ ਵੀ ਮਹਾਮਾਰੀ ਦੇ ਸ਼ੁਰੂਆਤੀ ਦੌਰ ਤੋਂ ਲੋੜ ਵੰਦਾ ਨੂੰ ਹਰ ਮਹੀਨੇ ਰਾਸ਼ਨ ਵੰਡ ਰਹੇ ਹਨ | ਉਸੇ ਲੜੀ ਤਹਿਤ ਅੱਜ ਕੌਂਸਲਰ ਭਾਟੀਆ ਨੇ 24ਵੀ ਵਾਰ ਲੋੜ ਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿਟਾ ਵੰਡੀਆ|ਕੌਂਸਲਰ ਭਾਟੀਆ ਨੇ ਇਸ ਮੌਕੇ ਕਿਹਾ ਕਿ ਉਹ ਇਹ ਮਹੀਨਾਵਾਰ ਸੇਵਾ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਅੱਗੋਂ ਵੀ ਜਾਰੀ ਰੱਖਣਗੇ | ਉਨ੍ਹਾਂ ਦੱਸਿਆ ਕਿ ਇਸ ਰਾਸ਼ਨ ਵੰਡਣ ਦੀ ਸੇਵਾ ਵਿਚ ਸ:ਮੋਹਨ ਸਿੰਘ ਮਾਨ ਯੂ ਐਸ ਏ ਵਾਲੇ,ਰਮੇਸ਼ ਕੁਮਾਰੀ ਭਾਟੀਆ,ਮੈਡਮ ਕੁਲਵਿੰਦਰ ਕੌਰ, ਰੇਸ਼ਮ ਕੌਰ, ਰਾਜਬਿੰਦਰ ਕੌਰ ਦਾ ਵਿਸੇਸ ਯੋਗਦਾਨ ਹੈ।
No comments:
Post a Comment