ਬੰਗਾ 13 ਸਤੰਬਰ (ਮਨਜਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ 64 ਉਮੀਦਵਾਰਾਂ ਦੀ ਸੂਚੀ ਚ ਬੰਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ -ਬਸਪਾ ਗੱਠਜੋੜ ਦੇ ਦੂਸਰੀ ਵਾਰ ਡਾ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੂੰ ਉਮੀਦਵਾਰ ਐਲਾਨਿਆ ਗਿਆ ।ਡਾ ਸੁਖਵਿੰਦਰ ਕੁਮਾਰ ਸੁੱਖੀ ਦੇ ਉਮੀਦਵਾਰ ਐਲਾਨੇ ਜਾਣ ਤੇ ਬੰਗਾ ਹਲਕੇ ਦੇ ਅਕਾਲੀ ਬਸਪਾ ਆਗੂਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਡਾ ਸੁੱਖੀ ਐਮ ਐਲ ਏ ਦੇ ਦਫਤਰ ਤੋਂ ਸੂਚਨਾ ਮਿਲੀ ਹੈ ਕਿ ਕੱਲ 14.9 ਦਿਨ ਮੰਗਲਵਾਰ ਨੂੰ ਸਵੇਰ 11ਵਜੇ ਡਾ ਸੁੱਖੀ ਹਲਕਾ ਬੰਗਾ ਦੇ ਸਮੂਹ ਅਕਾਲੀ ਆਗੂ ਅਤੇ ਵਰਕਰਾਂ ਦੇ ਨਾਲ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚਣਗੇ ।
No comments:
Post a Comment