Friday, December 31, 2021
ਖਟਕੜ ਕਲਾਂ ’ਚ ਸ਼ਹੀਦਾਂ ਨੂੰ ਸਿਜਦਾ ਕਰਕੇ ਆਪ ਆਗੂ ਕੁਲਜੀਤ ਸਿੰਘ ਸਰਹਾਲ ਵਲੋਂ ਚੋਣ ਮੁਹਿੰਮ ਅਰੰਭ------------ਹਰ ਵਰਗ ਨੂੰ ਨਾਲ ਲੈ ਕੇ ਚੱਲਾਗਾਂ - ਸਰਹਾਲ
Thursday, December 30, 2021
ਖਟਕੜ ਕਲਾਂ ਵਿਖੇ ਲੇਖਕ ਹਰਬੰਸ ਹੀਉਂ ਨਾਲ ਸੰਵਾਦ ਰਚਾਇਆ:
Sunday, December 26, 2021
ਨਮਿਤਾ ਚੌਧਰੀ ਵੀ ਹਨ ਬੰਗਾ ਹਲਕੇ ਦੇ ਕਾਂਗਰਸੀਆਂ ਦੀ ਪਸੰਦ :
ਹਲਕਾ ਬੰਗਾ ਤੋਂ ਇਸ ਵਾਰ ਕਾਂਗਰਸ ਪਾਰਟੀ ਮਜ਼ਬੂਤ ਉਮੀਦਵਾਰ ਦੇਵੇਗੀ -ਚੇਤਨ ਚੌਹਾਨ
Tuesday, December 21, 2021
ਐਨ ਆਰ ਆਈ ਲਾਖਾ ਪਰਿਵਾਰ ਵੱਲੋ ਬੱਚਿਆਂ ਨੂੰ ਬੂਟ ਜੁਰਾਬਾਂ ਵੰਡੀਆਂ ਗਈਆਂ -ਅਮਰਜੀਤ ਕਰਨਾਣਾ
ਬੀਜੇਪੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਕਿਸਾਨ ਆਗੂਆਂ ਨੇ ਪੋਚੀ ਕਾਲਖ:
Saturday, December 11, 2021
ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਵਿਸ਼ੇਸ਼ ਮੀਟਿੰਗ ਹੋਈ :
ਬੰਗਾ12, ਦਸੰਬਰ(ਮਨਜਿੰਦਰ ਸਿੰਘ ) ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਇਕ ਵਿਸ਼ੇਸ਼ ਮੀਟਿੰਗ ਬੰਗਾ ਦੇ ਮਸ਼ਹੂਰ ਰੈਸਟੋਰੈਂਟ ਸਟਾਰ ਬਾਕਸ ਵਿਖੇ ਕਲੱਬ ਦੇ ਪ੍ਰਧਾਨ ਲਾਇਨ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ, ਪ੍ਰਧਾਨ ਲਾਇਨ ਧੀਰਜ ਮੱਕੜ ਦੀ ਅਗਵਾਈ ਵਿੱਚ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਲਾਇਨ ਧੀਰਜ ਕੁਮਾਰ ਮੱਕੜ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਕਲੱਬ ਦੇ 2021 -22 ਸਾਲ ਦੇ ਰਹਿੰਦੇ ਸਮੇਂ ਵਿੱਚ ਲਗਾਉਣ ਵਾਲੇ ਸਮਾਜ ਸੇਵਾ ਦੇ ਪ੍ਰਾਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਠੰਢ ਦੇ ਮੌਸਮ ਨੂੰ ਦੇਖਦੇ ਹੋਏ ਲੋੜਵੰਦ ਗ਼ਰੀਬ ਲੋਕਾਂ ਨੂੰ ਕੰਬਲ ਅਤੇ ਹੋਰ ਵਸਤਾਂ ਵੰਡੀਆਂ ਜਾਣਗੀਆਂ , ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਣਗੇ , ਜਨਵਰੀ ਮਹੀਨੇ ਤੋਂ ਰੁੱਖ ਲਗਾਉਣ ਦੇ ਪ੍ਰਾਜੈਕਟ ਕੀਤੇ ਜਾਣਗੇ , ਸ਼ੂਗਰ ਜਾਂਚ ਅਤੇ ਖ਼ੂਨਦਾਨ ਕੈਂਪ ਆਦਿ ਦੇ ਪ੍ਰਾਜੈਕਟ ਕੀਤੇ ਜਾਣਗੇ । ਵਿਚਾਰ ਵਟਾਂਦਰੇ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਇਸ ਦਸੰਬਰ ਮਹੀਨੇ ਦੀ 19 ਤਰੀਕ ਨੂੰ ਲੋੜਵੰਦਾਂ ਨੂੰ ਕੰਬਲ ਵੰਡੇ ਜਾਣ ਦਾ ਪ੍ਰੋਜੈਕਟ ਲਗਾਇਆ ਜਾਵੇਗਾ ਅਤੇ ਬਾਕੀ ਪ੍ਰਾਜੈਕਟਾਂ ਦੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।ਇਸ ਮੌਕੇ ਲਾਇਨ ਬਲਬੀਰ ਸਿੰਘ ਰਾਏ ਡਾਇਰੈਕਟਰ , ਲਾਇਨ ਹਰਵਿੰਦਰ ਕੁਮਾਰ ਉਪ ਪ੍ਰਧਾਨ,ਲਾਇਨ ਲਖਵੀਰ ਰਾਮ ਲਾਡੀ ਜਨਰਲ ਸਕੱਤਰ,ਲਾਇਨ ਗੁਲਸ਼ਨ ਕੁਮਾਰ ਕਲੱਬ ਫਾਊਂਡਰ , ਲਾਇਨ ਓਮਨਾਥ, ਲਾਇਨ ਜਸਪਾਲ ਸਿੰਘ ਗਿੱਦਾ ਪੀ ਆਰ ਓ,ਲਾਇਨ ਮਨਜਿੰਦਰ ਸਿੰਘ ਜੁਆਇੰਟ ਸੈਕਟਰੀ ਤੇ ਮੀਡੀਆ ਇੰਚਾਰਜ ਅਤੇ ਲਾਇਨ ਸਤਨਾਮ ਸਿੰਘ ਬਾਲੋ ਹਾਜ਼ਰ ਸਨ ।