ਬੰਗਾ2ਦਸੰਬਰ( ਮਨਜਿੰਦਰ ਸਿੰਘ ) ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਆਪਣਾ "ਪਰਮਾਨੈਂਟ ਪ੍ਰੋਜੈਕਟ" ਮੁਫਤ ਸ਼ੂਗਰ ਚੈੱਕ ਅੱਪ ਕੈਂਪ ਮੁਕੰਦਪੁਰ ਰੋਡ ਤੇ ਸਥਿਤ ਰਾਣਾ ਲੈਬ ਵਿਖੇ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਪਰਿਸ਼ਦ ਦੇ ਐਕਟਿਵ ਮੈਂਬਰ ਯਸ਼ਪਾਲ ਖੁਰਾਣਾ ਨੇ ਕੀਤਾ । ਇਸ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾਂ ਦੀ ਸ਼ੂਗਰ ਚੈੱਕ ਕੀਤੀ ਗਈ । ਕੈਂਪ ਦੇ ਪ੍ਰੋਜੈਕਟ ਇੰਚਾਰਜ ਕੁਲਦੀਪ ਸਿੰਘ ਰਾਣਾ ਦੀ ਟੀਮ ਨੇ ਮਰੀਜ਼ਾਂ ਦੇ ਖੂਨ ਦੀ ਜਾਂਚ ਕੀਤੀ । ਇਸ ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਨਵਕਾਂਤ ਭਰੋਮਜਾਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਮਹੀਨੇ ਦੀ ਹਰ ਪਹਿਲੀ ਤਰੀਕ ਨੂੰ ਲਗਾਇਆ ਜਾਂਦਾ ਹੈ । ਇਸ ਮੌਕੇ ਉਨ੍ਹਾਂ ਨੇ ਜਿੱਥੇ ਆਏ ਹੋਏ ਮਰੀਜ਼ਾਂ ਨੂੰ ਸ਼ੂਗਰ ਤੋਂ ਬਚਣ ਲਈ ਸਾਵਧਾਨੀਆਂ ਦੱਸੀਆਂ ਉੱਥੇ ਅੱਜ ਵਿਸ਼ਵ ਏਡਜ਼ ਦਿਵਸ ਤੇ ਏਡਜ਼ ਤੋਂ ਬਚਣ ਦੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਸਕੱਤਰ ਕੁਲਦੀਪ ਸਿੰਘ ਰਾਣਾ , ਜਗਦੀਪ ਕੌਸ਼ਲ ਸੀਨੀਅਰ ਮੀਤ ਪ੍ਰਧਾਨ , ਯਸ਼ਪਾਲ ਖੁਰਾਣਾ , ਬ੍ਰਿਜ ਮੋਹਨ ਕੋਹਲੀ , ਕੁਲਦੀਪ ਸਿੰਘ ਸੋਗੀ ਆਦਿ ਵੀ ਹਾਜਰ ਸਨ ।
No comments:
Post a Comment