ਬੰਗਾ 15,ਅਗਸਤ 2022 (ਮਨਜਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਜ਼ਿਲ੍ਹਾ ਪੱਧਰੀ 75ਵਾ ਆਜ਼ਾਦੀ ਦਿਵਸ ਨਵਾਂਸ਼ਹਿਰ ਆਈ ਟੀ ਆਈ ਗਰਾਊਂਡ ਵਿਖੇ ਮਨਾਇਆ ਗਿਆ । ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ । ਇਸ ਮੌਕੇ ਬੰਗਾ ਇਲਾਕੇ ਦੇ ਏਸ਼ੀਅਨ ਚੈਂਪੀਅਨ ਪਾਵਰ ਲਿਫਟਰ ਕੁਲਦੀਪ ਸਿੰਘ ਰਾਣਾ ਜਿਨ੍ਹਾਂ ਨੇ ਪਿਛਲੇ ਸਾਲ ਗੋਆ ਵਿੱਚ ਹੋਈ ਪਾਵਰ ਲਿਫਟਰ ਏਸ਼ੀਅਨ ਚੈਂਪੀਅਨ ਵਿੱਚ ਦੋ ਮੈਡਲ ਦੇਸ਼ ਲਈ ਜਿੱਤੇ ਸਨ ਨੂੰ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਸਨਮਾਨਤ ਕੀਤਾ ਗਿਆ । ਰਾਣਾ ਨੂੰ ਇਹ ਸਨਮਾਨ ਮਿਲਣ ਕਾਰਨ ਬੰਗਾ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਉਨ੍ਹਾਂ ਨੂੰ ਬੰਗਾ ਇਲਾਕੇ ਦੀਆਂ ਉੱਘੀਆਂ ਸਮਾਜਿਕ', ਰਾਜਨੀਤਿਕ ਅਤੇ ਸਮਾਜ ਸੇਵਕ ਸ਼ਖ਼ਸੀਅਤਾਂ ਵੱਲੋਂ ਵਧਾਈ ਦਿੱਤੀ ਗਈ ।
No comments:
Post a Comment