ਬੰਗਾ14 ਸਤੰਬਰ (ਮਨਜਿੰਦਰ ਸਿੰਘ ) ਕੌਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਚੇਅਰਪਰਸਨ ਬਲਦੀਸ਼ ਕੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੂਨੀਆ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਸਟੇਸ਼ਨਰੀ ਖਰੀਦਣ ਵਿੱਚ ਐੱਨ ਆਰ ਆਈ ਭਰਾਵਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਕਰਦੇ ਕਿਹਾ ਕਿ ਐਨ ਆਰ ਆਈ ਭਰਾਵਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਵੀ ਲੋੜਵੰਦਾਂ ਦੀ ਮਦਦ ਲਈ ਮਾਲੀ ਸਹਾਇਤਾ ਕਰਦੇ ਰਹਿਣਗੇ । ਇਸ ਮੌਕੇ ਚੇਅਰਪਰਸਨ ਬਲਦੀਸ਼ ਕੌਰ ਦੇ ਨਾਲ ਪ੍ਰਸ਼ੋਤਮ ਲਾਲ ਗੁਰਮੇਲ ਸਿੰਘ ਗੋਸਲਾ ਸੁਖਜੀਤ ਕੌਰ ਮਾਸਟਰ ਚਰਨਜੀਤ ਸਿੰਘ ਮਾਸਟਰ ਦਿਲਾਵਰ ਸਿੰਘ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ
No comments:
Post a Comment