ਬੰਗਾ17,ਅਗਸਤ (ਮਨਜਿੰਦਰ ਸਿੰਘ) ਲਾਈਨ ਕਲੱਬ ਬੰਗਾ ਨਿਸ਼ਚੇ ਦੇ ਕੈਸ਼ੀਅਰ ਲਾਈਨ ਜਸਪਾਲ ਸਿੰਘ ਗਿੱਦਾ ਵਲੋ ਆਪਣਾ ਜਨਮਦਿਨ ਲਾਈਨ ਕਲੱਬ ਬੰਗਾ ਨਿਸ਼ਚੇ ਦੇ ਪ੍ਰਧਾਨ ਲਾਈਨ ਗੁਲਸ਼ਨ ਕੁਮਾਰ ਬੰਗਾ ਦੀ ਅਗਵਾਈ ਵਿੱਚ ਬੂਟੇ ਲਾ ਕੇ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਲਾਈਨ ਕਲੱਬ ਬੰਗਾ ਨਿਸ਼ਚੇ ਦੇ ਪੀਆਰਓ ਲਾਈਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਚਾਰਟਰ ਪ੍ਰਧਾਨ ਬਲਬੀਰ ਸਿੰਘ ਰਾਏ ਅਤੇ ਪ੍ਰਧਾਨ ਗੁਲਸ਼ਨ ਕੁਮਾਰ ਬੰਗਾ ਨੇ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਲਾਈਨ ਜਸਪਾਲ ਸਿੰਘ ਗਿੱਦਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਨਮਦਿਨ ਜਾਂ ਇਸ ਤਰ੍ਹਾਂ ਦੇ ਹੋਰ ਖੁਸ਼ੀ ਦੇ ਮੌਕਿਆਂ ਤੇ ਸਮਾਜ ਸੇਵਾ ਦੇ ਕਾਰਜ ਕਰਨਾ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਬੂਟੇ ਲਗਾਉਣਾ ਇੱਕ ਸਲਾਘਾਯੋਗ ਕਦਮ ਹੈ ਜਿਸ ਨਾਲ ਸਮਾਜ ਵਿੱਚ ਨਵੀਂ ਜਾਗਰਤੀ ਅਤੇ ਕ੍ਰਾਂਤੀ ਪੈਦਾ ਹੁੰਦੀ ਹੈ ਅਜੋਕੇ ਸਮੇਂ ਵਿੱਚ ਜਦੋਂ ਵਾਤਾਵਰਨ ਬਹੁਤ ਪ੍ਰਦੂਸ਼ਣ ਹੋ ਚੁੱਕਾ ਹੈ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਲਾਈਨ ਜਸਪਾਲ ਸਿੰਘ ਗਿੱਦਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜਨਮ ਦਿਨ ਮੌਕੇ ਉਹਨਾਂ ਵੱਲੋਂ 51 ਬੂਟੇ ਲਗਾਏ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਹਰ ਸਾਲ ਬੂਟੇ ਲਾ ਕੇ ਉਹ ਆਪਣਾ ਜਨਮਦਿਨ ਮਨਾਇਆ ਕਰਨਗੇ। ਬੂਟੇ ਲਾਉਣ ਉਪਰੰਤ ਕੇਕ ਕੱਟ ਕੇ ਸਾਰੇ ਲਾਇਨ ਮੈਂਬਰਾਂ ਦਾ ਮੂੰਹ ਮਿੱਠਾ ਕਰਾਇਆ ਗਿਆ।ਇਸ ਮੌਕੇ ਲਾਈਨ ਹਰਨੇਕ ਸਿੰਘ ਦੁਸਾਂਝ ਸੈਕਟਰੀ, ਲਾਈਨ ਰੋਹਿਤ ਚੋਪੜਾ, ਲਾਈਨ ਹਰਵਿੰਦਰ ਕੁਮਾਰ, ਲਾਈਨ ਰਮਨਦੀਪ ਸਿੰਘ ਭਮਰਾ, ਲਾਈਨ ਤਜਿੰਦਰ ਕੁਮਾਰ ਅਤੇ ਸ੍ਰੀ ਨਰਿੰਦਰ ਸਿੰਘ ਆਦਿ ਹਾਜ਼ਰ ਸਨ
No comments:
Post a Comment