Monday, August 5, 2024

ਜੈਨ ਸਕੂਲ ਵਿੱਚ ਤੀਆਂ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ

ਬੰਗਾ 4ਅਗਸਤ (ਮਨਜਿੰਦਰ ਸਿੰਘ)
ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ  ਤੀਆਂ ਦਾ ਤਿਉਹਾਰ ਬੜੇ ਹਰਸ਼ੋ ਹੁਲਾਸ ਨਾਲ ਮਨਾਇਆ ਗਿਆ । ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਮੋਹਨ ਬਾਲਾ ਨੇ ਦੱਸਿਆ  ਕਿ ਜੈਨ ਸਕੂਲ ਵਿੱਚ  ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਤੀਆਂ ਦਾ ਤਿਉਹਾਰ ਮਨਾਇਆ ਗਿਆ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਪੰਜਾਬੀ ਵਿਰਸੇ ਨੂੰ  ਤਰੋ ਤਾਜ਼ਾ ਰੱਖਣ ਲਈ  ਅਤੇ ਬੱਚਿਆਂ ਨੂੰ   ਸੱਭਿਆਚਾਰ  ਨਾਲ ਜੋੜਨ ਲਈ  ਇਸ ਸਾਲ ਵੀ  ਤੀਆਂ ਦਾ ਤਿਉਹਾਰ  ਮਨਾਇਆ ਗਿਆਇਸ ਪ੍ਰੋਗਰਾਮ ਵਿੱਚ  ਸਕੂਲ ਵਿੱਚ ਸਕੂਲੀ ਬੱਚਿਆਂ ਨੇ ਪੀਂਘਾ ਝੁੱਟੀਆਂ ਅਤੇ  ਤੀਆਂ ਨੂੰ ਦਰਸਾਉਂਦਾ ਹੋਇਆ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ  ਸਟੇਜ ਦਾ ਸੰਚਾਲਨ  ਮੈਡਮ ਤਲਜੀਤ ਕੌਰ ਨੇ ਕੀਤਾ। ਪ੍ਰੀ ਨਰਸਰੀ ਕਲਾਸ ਤੋਂ ਲੈ ਕੇ  ਬਾਰਵੀਂ ਕਲਾਸ ਤੱਕ ਦੀਆਂ ਵਿਦਿਆਰਥਨਾਂ ਨੇ  ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ । ਪਲਸ ਟੂ ਕਮਰਸ ਕਲਾਸ ਦੀ ਵਿਦਿਆਰਥਨ  ਮਿਸ ਗੁਰਪ੍ਰੀਤ ਮਿਸ ਤੀਜ ਬਣੀ । ਉਸ ਨੂੰ ਮਿਸ ਤੀਜ ਦੀ ਟਰੋਫੀ  ਪ੍ਰਿੰਸੀਪਲ ਮੰਜੂ ਬਾਲਾ  ਵਾਈਸ ਪ੍ਰਿੰਸੀਪਲ ਕਾਜਲ ਅਤੇ ਮੈਡਮ ਗੁਰਪ੍ਰੀਤ ਕੌਰ  ਵੱਲੋਂ ਦਿੱਤੀ ਗਈ ਸੱਭਿਆਚਾਰ ਪ੍ਰੋਗਰਾਮ ਵਿੱਚ  ਬੱਚਿਆਂ ਨੂੰ ਖੀਰ ਪੂੜੇ ਅਤੇ ਲੰਚ ਦਿੱਤਾ ਗਿਆ।ਤਾਂ ਜੋ ਵਿਦਿਆਰਥੀ  ਸਾਵਨ ਦੇ ਮਹੀਨੇ ਦਾ ਆਨੰਦ ਮਾਣ ਸਕਣ  ਇਸ ਮੌਕੇ ਤੇ  ਸਕੂਲ ਚੇਅਰਮੈਨ ਜੇ.ਡੀ ਜੈਨ  ਪ੍ਰਧਾਨ ਕਮਲ ਜੈਨ ਮੈਨੇਜਰ ਸੰਜੀਵ ਜੈਨ  ਨੇ ਤੀਆਂ ਦੀ ਵਧਾਈ ਦਿੱਤੀ ।  ਪ੍ਰਿੰਸੀਪਲ ਮੈਡਮ ਨੇ   ਬੱਚਿਆਂ ਨੂੰ ਸੰਬੋਧਨ ਕਰਦੇ   ਕਿਹਾ ਕਿ ਦਰਅਸਲ ਇਹ ਤੀਆਂ ਦਾ ਤਿਉਹਾਰ  ਧੀਆਂ ਦਾ ਤਿਉਹਾਰ ਹੈ  , ਪੰਜਾਬੀ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ  ਇਹ ਤਿਉਹਾਰ  ਸਕੂਲ ਦੀਆਂ ਧੀਆਂ ਵੱਲੋਂ   ਸਮੇਂ ਦੀ ਲੋੜ ਲਈ ਮਨਾਉਣਾ ਬਹੁਤ ਜਰੂਰੀ ਹੈ । ਪ੍ਰਿੰਸੀਪਲ ਵੱਲੋਂ ਤੀਆਂ ਦੇ ਤਿਉਹਾਰ  ਦੇ ਅਸਲ ਮੰਤਵ ਦਾ  ਵਿਦਿਆਰਥੀਆਂ ਨੂੰ ਚਾਨਣਾ ਪਾਇਆ ਗਿਆ।  ਇਸ  ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ ।

No comments:

Post a Comment