Saturday, February 22, 2025

ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਖੜਕੜ ਕਲਾ ਵਿਖੇ ਦੋ ਦਿਨਾਂ ਕਬੱਡੀ ਟੂਰਨਾਮੈਂਟ ਕੱਲ ਸ਼ੁਰੁ

ਬੰਗਾ 22 ਫਰਵਰੀ(ਮਨਜਿੰਦਰ ਸਿੰਘ)
ਐਨਆਰਆਈ ਤੇ ਜ਼ਿਲ੍ਹੇ ਦੇ ਮੋਹਤਵਾਰ ਵਿਅਕਤੀਆਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਯੂਨਾਈਟਡ ਸਪੋਰਟਸ ਕਲੱਬ ਦੁਆਰਾ ਦੂਜੇ ਕਬੱਡੀ ਟੂਰਨਾਮੈਂਟ  ਮੁਕਾਬਲਿਆਂ ਸਬੰਧੀ ਖਟਕੜ ਕਲਾਂ ਵਿਖੇ ਮੀਟਿੰਗ ਵਿੱਚ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਤੇ ਸਾਰੇ ਅਹੁਦੇਦਾਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਮੀਟਿੰਗ ਉਪਰੰਤ ਕਲੱਬ ਦੇ ਪ੍ਰਧਾਨ ਬਹਾਦਰ ਸਿੰਘ ਸ਼ੇਰਗਿਲ ਤੇ ਦੇਵ ਥਿੰਦ ਯੂਕੇ ਵੱਲੋਂ ਸਮੇਤ ਮੈਂਬਰਾਂ ਦੱਸਿਆ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਦੂਜੇ  ਕਬੱਡੀ ਕੱਪ 23, 24 ਫਰਵਰੀ ਨੂੰ ਖਟਕੜ ਕਲਾਂ ਦੀ ਗਰਾਊਂਡ ਵਿੱਚ ਸ਼ੁਰੂ ਹੋ ਰਿਹਾ ਹੈ । ਇਸ ਦੇ ਨਾਲ ਹੀ ਲੜਕੀਆਂ ਦਾ ਇੱਕ ਕਬੱਡੀ ਸ਼ੋ ਮੈਚ ਕਰਵਾਇਆ ਜਾਵੇਗਾ। ਕਬੱਡੀ ਦੀ ਵਿਜੇਤਾ ਟੀਮ ਨੂੰ ਢਾਈ ਲੱਖ ਰੁਪਆ ਦਿੱਤਾ ਜਾਵੇਗਾ ਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 2 ਲੱਖ ਰੁਪਆ ਦਾ ਨਗਦ ਇਨਾਮ  ਦਿੱਤਾ ਜਾਵੇਗਾ, ਇਸੇ ਤਰੀਕੇ  ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਵੀ  ਇਕ-ਇਕ ਲੱਖ ਰੁਪਏ ਦੇ ਇਨਾਮ ਨਾਲ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਬਹਾਦਰ ਸਿੰਘ ਸ਼ੇਰਗਿੱਲ ਪ੍ਰਧਾਨ, ਕੇਵਲ ਸਿੰਘ ਖਟਕੜ, ਦੇਵ ਥਿੰਦ ਵਾਈਸ ਪ੍ਰਧਾਨ, ਬਿਕਰਮਜੀਤ ਸਿੰਘ ਸ਼ੇਰਗਿੱਲ ਜਨਰਲ ਸਕੱਤਰ, ਮਨਜੀਤ ਸਿੰਘ ਸਰਪੰਚ, ਕੁਲਤਾਰ ਪੁਰੇਵਾਲ, ਜੋਗਾ ਸਿੰਘ ਖਟਕੜ, ਸੰਜੀਵ ਕੁਮਾਰ ਭਨੋਟ, ਸਤਨਾਮ ਸਿੰਘ ਹੇੜੀਆਂ, ਅਵਤਾਰ ਸਿੰਘ ਸ਼ੇਰਗਿੱਲ, ਬਾਬਾ ਮੰਗਾ ਜੀ, ਪ੍ਰੋਫੈਸਰ ਮੱਖਣ ਸਿੰਘ, ਬਲਵੀਰ ਥਾਂਦੀ, ਰਾਜੂ ਭਲਵਾਨ ਆਦਿ ਹਾਜਰ ਸਨ 

No comments:

Post a Comment