ਚਰਚਿਤ ਦੋਗਾਣਾਂ ਜੋੜੀ ਜੱਸੀ ਧਨੌਲਾ ਅਤੇ ਰਮਨ ਬਾਵਾ ਜੋ ਕਿ ਅੱਜਕਲ ਪੰਜਾਬ ਅਤੇ ਵਿਦੇਸ਼ਾਂ ਵਿੱਚ ਆਪਣੀ ਦਮਦਾਰ ਗਾਇਕੀ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ ਅਤੇ ਹੁਣ ਓਹ ਸੰਗੀਤਕ ਮਾਰਕੀਟ ਵਿੱਚ ਭੇਜਣ ਲਈ ਆਪਣੇ ਨਵੇਂ ਪ੍ਰਜੈਕਟਾਂ ਵਿੱਚ ਰੁੱਝੇ ਹੋਏ ਹਨ ਗੱਲਬਾਤ ਦੌਰਾਨ ਗਾਇਕ ਜੱਸੀ ਧਨੌਲਾ ਅਤੇ ਗਾਇਕਾ ਰਮਨ ਬਾਵਾ ਨੇ ਆਖਿਆ ਕਿ ਉਨ੍ਹਾਂ ਨੂੰ ਪੰਜਾਬੀ ਸਰੋਤਿਆਂ ਦੇ ਮਿਲ ਰਹੇ ਅਥਾਹ ਪਿਆਰ ਤੋਂ ਪ੍ਰਭਾਵਿਤ ਹੋ ਕਿ ਉਨ੍ਹਾਂ ਨੇ ਕੁੱਝ ਨਵਾਂ ਕਰਨ ਕਰਨ ਦਾ ਸੋਚਿਆ ਹੈ ਜਿਸ ਦੌਰਨ ਉਨ੍ਹਾਂ ਨੇ ਸੂਫ਼ੀ ਰੰਗ ਵਾਲੇ ਦੋ ਗੀਤ ਤਿਆਰ ਕੀਤੇ ਹਨ ਜਿਨ੍ਹਾਂ ਦਾ ਫ਼ਿਲਮਂਕਣ ਲੱਗਭੱਗ ਤਿਆਰ ਹੋ ਗਿਆ ਹੈ ਅਤੇ ਇਹ ਪ੍ਰਜੈਕਟ ਪ੍ਰਸਿੱਧ ਪਰਮੋਟਰ ਜਸਵਿੰਦਰ ਸਿੰਘ ਖੋਸਾ ( ਕਨੇਡਾ ) ਦੀ ਦੇਖਰੇਖ ਤਿਆਰ ਕੀਤਾ ਜਾ ਰਿਹਾ ਹੈ ਇਸ ਪ੍ਰਜੈਕਟ ਦੀ ਵੀਡਓ ਜਸਵਿੰਦਰ ਸੋਹੀ ਨੇ ਬਣਾਈ ਹੈ ਇਨ੍ਹਾਂ ਗੀਤਾਂ ਨੂੰ ਕਲਮਬੱਧ ਗਾਇਕ ਜੱਸੀ ਧਨੌਲਾ ਨੇ ਆਪ ਖੁਦ ਕੀਤਾ ਹੈ ਅਤੇ ਸੰਗੀਤਕ ਧੁੰਨਾਂ ਰੋਮੀ ਸਿੰਘ ਦੀਆਂ ਹਨ । ਗਾਇਕ ਜੱਸੀ ਧਨੌਲਾ ਨੇ ਕਿਹਾ ਹੈ ਕਿ ਇਹ ਦੋਵੇਂ ਹੀ ਸੂਫ਼ੀ ਗੀਤ ਬਹੁਤ ਹੀ ਜਲਦ ਮਾਰਕੀਟ ਵਿੱਚ ਰਿਲੀਜ਼ ਕਰ ਦਿਤੇ ਜਾਣਗੇ ਉਨ੍ਹਾਂ ਆਸ ਪ੍ਰਗਟਾਈ ਹੈ ਸਰੋਤੇ ਸਾਡੇ ਇਸ ਪ੍ਰਜੈਕਟ ਨੂੰ ਜਰੂਰ ਆਪਣਾਂ ਪਿਆਰ ਬਖਸ਼ਣਗੇ ।
No comments:
Post a Comment