Friday, April 25, 2025

ਲੋਕ ਭਲਾਈ ਸੇਵਾ ਸੁਸਾਇਟੀ ਵਲੋਂ ਪਹਿਲਗਾਮ ਵਿਖੇ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਸ਼ਹੀਦਾ ਨੂੰ ਸ਼ਰਧਾਂਜਲੀ ਸਮਾਗਮ/ਕੈਂਡਲ ਮਾਰਚ ਕੱਲ - ਕੁਲਵਿੰਦਰ ਸਿੰਘ ਭਾਰਟਾ

ਲੋਕ ਭਲਾਈ ਸੇਵਾ ਸੁਸਾਇਟੀ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਸ਼ਰਧਾਂਜਲੀ ਕੈਂਡਲ ਮਾਰਚ ਬਾਰੇ ਜਾਣਕਾਰੀ ਦਿੰਦੇ ਹੋਏ

ਬੰਗਾ 25 ਅਪ੍ਰੈਲ (ਮਨਜਿੰਦਰ ਸਿੰਘ)ਪਹਿਲਗਾਮ ਵਿਖੇ ਆਂਤਕਵਾਦੀ ਹਮਲੇ ਦਾ ਸ਼ਿਕਾਰ ਹੋਏ ਸ਼ਹੀਦਾਂ ਨੂੰ ਲੋਕ ਭਲਾਈ ਸੇਵਾ ਸੁਸਾਇਟੀ ਵਲੋਂ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿਤੀ ਜਾਵੇਗੀ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਲੋਕ ਭਲਾਈ ਸੇਵਾ ਸੁਸਾਇਟੀ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਨੇ ਕਿਹਾ ਕਿ ਕੱਲ 26 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਬੰਗਾ ਬੱਸ ਸਟੈਂਡ ਤੋਂ ਗੜ੍ਹਸ਼ੰਕਰ ਚੌਕ ਤੱਕ ਇਹ ਕੈਂਡਲ ਮਾਰਚ ਕੀਤਾ ਜਾਵੇਗਾ ਅਤੇ ਆੰਤਕਵਾਦੀਆਂ ਖਿਲਾਫ ਰੋਸ ਮੁਝਾਹਰਾ ਕੀਤਾ ਜਾਵੇਗਾ,ਉਹਨਾਂ ਆਖਿਆ ਕਿ ਇਸ ਘਟਨਾ ਨੇ ਸਮੁੱਚੀ ਮਨੁੱਖਤਾ ਨੂੰ ਝਿੰਝੋੜ ਕੇ ਰੱਖ ਦਿਤਾ ਹੈ,ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਸਭ ਇਸ ਮਾਰਚ ਵਿੱਚ ਜਰੂਰ ਸ਼ਾਮਿਲ ਹੋਕੇ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਂਜਲੀਆਂ ਦੇਈਏ,ਇਸ ਮੌਕੇ ਐਸ.ਐਚ.ਓ ਵਰਿੰਦਰ ਕੁਮਾਰ,ਹਰਮਿੰਦਰ ਪਿੰਟੂ,ਗਗਨਦੀਪ ਗਰਚਾ,ਚੇਤ ਰਾਮ ਰਤਨ,ਰਾਮ ਆਦਿ ਹਾਜ਼ਿਰ ਸਨ.

No comments:

Post a Comment