ਬੰਗਾ 29, ਮਈ (ਮਨਜਿੰਦਰ ਸਿੰਘ)ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਸਕੂਲ ਦੇ ਪ੍ਰਿੰਸੀਪਲ ਮੰਜੂ ਮੋਹਨ ਬਾਲਾ ਨੇ ਦੱਸਿਆ ਕਿ ਸਮੇਂ ਸਮੇਂ ਤੇ ਜੈਨ ਸਕੂਲ ਦੇ ਬੱਚੇ ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲੈਂਦੇ ਰਹਿੰਦੇ ਹਨ।ਅੱਜ ਸਕੂਲ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਕੂਲ ਦੇ ਫੋਰਥ ਕਲਾਸ ਕਰਮਚਾਰੀਆਂ ਵੱਲੋਂ ਵੀ ਵੱਧ ਚੜ ਕੇ ਇਸ ਵਿੱਚ ਭਾਗ ਲਿਆ । ਘੁੰਗਣੀਆਂ ਅਤੇ ਕੜਾਹ ਪ੍ਰਸ਼ਾਦ ਵੀ ਤਿਆਰ ਕੀਤਾ ਗਿਆ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੜੀ ਉਤਸਾਹ ਪੂਰਵਕ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਗਈ। ਸਕੂਲ ਆਪਣੇ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿੱਚ ਧਾਰਮਿਕ ਗਤੀਵਿਧੀਆਂ ਨਾਲ ਜੋੜ ਕੇ ਬੱਚਿਆਂ ਵਿੱਚ ਧਾਰਮਿਕ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ।ਸਕੂਲ ਦੀ ਮੈਨੇਜਿੰਗ ਕਮੇਟੀਪ੍ਰਧਾਨ ਕਮਲ ਜੈਨ ,ਮੈਨੇਜਰ ਸੰਜੀਵ ਜੈਨ,ਵਾਈਸ ਪ੍ਰਧਾਨ ਅਰਪਨ ਜੈਨ,ਸੈਕਟਰੀ ਅਰੁਣ ਜੈਨ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ।
No comments:
Post a Comment