ਬੰਗਾ 21ਜੁਲਾਈ(ਮਨਜਿੰਦਰ ਸਿੰਘ)'ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 'ਨਸ਼ਾ ਮੁਕਤੀ ਯਾਤਰਾ' ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਜ 21 ਜੁਲਾਈ ਨੂੰ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਹੱਪੋਵਾਲ ਅਤੇ ਸੱਲ੍ਹਾ ਦੇ ਵਾਸੀਆਂ ਨੂੰ ਨਸ਼ਾ ਨਾ ਵਿਕਣ ਦੇਣ ਦੀ ਸਹੁੰ ਚੁਕਾਈ ਅਤੇ ਸਮੂਹ ਪੰਚਾਇਤਾਂ ਨੂੰ MLA ਡਾ ਸੁਖਵਿੰਦਰ ਕੁਮਾਰ ਸੁੱਖੀ ਤੇ ਸੋਹਣ ਲਾਲ ਢੰਡਾ ਨੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਨਸ਼ੇ ਖਿਲਾਫ਼ ਆਪਣੇ ਪੱਧਰ ਤੇ ਮਤੇ ਪਾਉਣ ਅਤੇ ਕਿਸੇ ਵੀ ਨਸ਼ਾ ਵਾਲੇ ਵਿਅਕਤੀ ਦੀ ਜਮਾਨਤ ਨਾ ਦੇਣ ਤਾਂ ਜੋ (ਯੁੱਧ ਨਸ਼ਿਆਂ ਵਿਰੁੱਧ) ਮਹਿੰਮ ਨੂੰ ਆਪ ਸਭ ਦੇ ਸਹਿਯੋਗ ਨਾਲ ਲੋਕ ਲਹਿਰ ਬਣਾਇਆ ਜਾ ਸਕੇ ਅਤੇ ਪੰਜਾਬ ਨੂੰ ਮੁੜ ਕੁਸ਼ਤੀਆਂ, ਅਖਾੜਿਆਂ ਤੇ ਭੰਗੜੇ, ਗਿੱਧਿਆਂ ਵਾਲਾ ਪੰਜਾਬ ਬਣਾਈਏ। ਇਸ ਮੌਕੇ ਹਾਜ਼ਰ ਯੁੱਧ ਨਸ਼ਿਆ ਵਿਰੁੱਧ ਦੇ ਹਲਕਾ ਇੰਚਾਰਜ ਕਮਲਜੀਤ ਬਸਰਾ , ਰੂਬੀ ਉੱਪਲ , ਪ੍ਰਭਜੋਤ ਸਿੰਘ , ਐੱਸ ਐੱਚ ਓ ਸੁਖਪਾਲ ਸਿੰਘ,ਬੀ ਡੀ ਪੀ ਓ ਆਦੇਸ਼ ਕੁਮਾਰ ,ਐੱਸ ਐੱਮ ਓ ਡਾ ਚਰਨਜੀਤ,ਪਿੰਡਾਂ ਦੀਆ ਪੰਚਾਇਤਾ ਅਤੇ ਹੱਪੋਵਾਲ ਦੇ ਸਰਪੰਚ ਗੁਰਿੰਦਰ ਸਿੰਘ ਅਤੇ ਸੱਲ੍ਹਾਂ ਦੇ ਸਰਪੰਚ ਹਰਪ੍ਰੀਤ ਕੁਮਾਰ ਅਤੇ ਪਿੰਡ ਦੇ ਪਤਵੰਤੇ ਸਾਥੀ ਹਾਜ਼ਰ ਸਨ।
No comments:
Post a Comment