ਬੰਗਾ, 11 ਦਸੰਬਰ (ਮਨਜਿੰਦਰ ਸਿੰਘ)
ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨਜ਼ਦੀਕ ਆਉਣ ਨਾਲ ਬੰਗਾ ਬਲਾਕ ਵਿੱਚ ਚੋਣੀ ਗਤੀਵਿਧੀਆਂ ਤੇਜ਼ ਹੋ ਚੁੱਕੀਆਂ ਹਨ। ਜੋਨ ਬਾਹੜੋਵਾਲ ਵਿੱਚ ਕਾਂਗਰਸ ਪਾਰਟੀ ਵੱਲੋਂ ਬਲਾਕ ਸੰਮਤੀ ਉਮੀਦਵਾਰ ਜਸਵੀਰ ਕੌਰ ਬਾਹੜੋਵਾਲ (ਐਕਟਿੰਗ ਜਿਲਾ ਪ੍ਰਧਾਨ ਮਹਿਲਾ ਕਾਂਗਰਸ)ਅਤੇ ਜ਼ਿਲ੍ਹਾ ਪਰੀਸ਼ਦ ਉਮੀਦਵਾਰ ਕਮਲਜੀਤ ਕੌਰ ਦੇ ਹੱਕ ਵਿੱਚ ਵੱਡੇ ਪੱਧਰ ‘ਤੇ ਚੋਣ ਪ੍ਰਚਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਨਗਰ ਕੌਂਸਲ ਪ੍ਰਧਾਨ ਬੰਗਾ ਅਤੇ ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਜਤਿੰਦਰ ਕੌਰ ਮੁੰਗਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੂੰ ਬਾਹੜੋਵਾਲ ਜੋਨ ਸਮੇਤ ਪੂਰੇ ਬੰਗਾ ਹਲਕੇ ਵਿੱਚ ਜਨਤਾ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਮਲਜੀਤ ਕੌਰ ਪਹਿਲਾਂ ਵੀ ਬਲਾਕ ਸੰਮਤੀ ਮੈਂਬਰ ਰਹਿ ਚੁੱਕੀ ਹੈ, ਅਤੇ ਤਜਰਬੇਕਾਰ ਲੀਡਰਸ਼ਿਪ ਦੇ ਆਧਾਰ ‘ਤੇ ਇਸ ਵਾਰ ਜੋਨ ਬਾਹੜੋਵਾਲ ਵਿੱਚ ਜਿੱਤ ਯਕੀਨੀ ਹੈ।
ਜਤਿੰਦਰ ਕੌਰ ਮੁੰਗਾ ਨੇ ਦਾਅਵਾ ਕੀਤਾ ਕਿ ਬੰਗਾ ਹਲਕੇ ਤੋਂ ਕਾਂਗਰਸ ਪਾਰਟੀ 25 ਬਲਾਕ ਸੰਮਤੀ ਅਤੇ 4 ਜ਼ਿਲ੍ਹਾ ਪਰੀਸ਼ਦ ਸੀਟਾਂ ‘ਤੇ ਵੱਡੇ ਮਾਰਜਨ ਨਾਲ ਜਿੱਤ ਦਰਜ ਕਰੇਗੀ, ਕਿਉਂਕਿ ਲੋਕਾਂ ਦਾ ਵਿਸ਼ਵਾਸ ਦੁਬਾਰਾ ਕਾਂਗਰਸ ਦੇ ਵਿਕਾਸਮੁਖੀ ਐਜੰਡੇ ਵੱਲ ਵੱਧ ਰਿਹਾ ਹੈ।
ਪਿੰਡ ਲੱਖਪੁਰ ਵਿੱਚ ਅੱਜ ਕੀਤੀ ਗਈ ਡੋਰ-ਟੂ-ਡੋਰ ਕੈਂਪੇਨ ਦੌਰਾਨ ਜਸਬੀਰ ਕੌਰ ਅਤੇ ਕਮਲਜੀਤ ਕੌਰ ਨੂੰ ਪਿੰਡ ਵਾਸੀਆਂ ਵੱਲੋਂ ਵੱਡਾ ਹੁੰਗਾਰਾ ਮਿਲਿਆ। ਚੋਣ ਪ੍ਰਚਾਰ ਵਿੱਚ ਹਾਜ਼ਰ ਸਨ:
ਹਰਬੰਤ ਸਿੰਘ ਮਕਸੂਦਪੁਰ, ਕੁਲਵੰਤ ਸਿੰਘ ਕਲੇਰਾਂ, ਸੁਖਦੇਵ ਸਿੰਘ ਚੇਤਾ, ਮਹਿੰਦਰ ਕੌਰ ਨੌਰਾ, ਸਰਪੰਚ ਲੱਖ ਔਰ ਰਾਜਵਿੰਦਰ ਕੌਰ, ਜਗਦੀਸ਼ ਕੌਰ ਪੰਚ, ਸਿਮਰਨਜੀਤ ਕੌਰ ਪੰਚ, ਸੰਗੀਤਾ ਰਾਣੀ, ਸਤਪਾਲ, ਜਸਵਿੰਦਰ ਕੌਰ ਲੱਖਪੁਰ, ਸਰਬਜੀਤ ਕੌਰ ਲੱਖਪੁਰ, ਸੁਖਵਿੰਦਰ ਕੌਰ, ਕ੍ਰਿਸ਼ਨ ਲਾਲ, ਰਾਮ ਲੁਭਾਇਆ, ਆਹਦ ਸਮੇਤ ਕਈ ਸਥਾਨਕ ਨਿਵਾਸੀ।
ਲੱਖਪੁਰ ਵਾਸੀਆਂ ਵੱਲੋਂ ਮਿਲੇ ਭਰਵਾਂ ਸਮਰਥਨ ਨੇ ਇਹ ਸੰਕੇਤ ਦੇ ਦਿੱਤਾ ਕਿ ਜੋਨ ਬਾਹੜੋਵਾਲ ਵਿੱਚ ਜਸਬੀਰ ਕੌਰ ਅਤੇ ਕਮਲਜੀਤ ਕੌਰ ਦੀ ਜਿੱਤ ਪੱਕੀ ਹੈ।ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਦੇ ਸਮਰਥਨ ਦੇ ਤਾਜ਼ਾ ਰੁਝਾਨ, ਵਧੀਆ ਟੀਮਵਰਕ ਅਤੇ ਮਜ਼ਬੂਤ ਸਥਾਨਕ ਨੇਤ੍ਰਿਤਵ ਦੇ ਆਧਾਰ ‘ਤੇ ਬਾਹੜੋਵਾਲ ਜੋਨ ਵਿੱਚ ਇਸ ਵਾਰ ਇੱਕਤਰਫਾ ਨਤੀਜੇ ਆਉਣਗੇ। ਜਸਵੀਰ ਕੌਰ ਅਤੇ ਕਮਲਜੀਤ ਕੌਰ ਦੇ ਹੱਕ ਵਿੱਚ ਬਣ ਰਹੀ ਵਧੀਆ ਲਹਿਰ ਨੇ ਕਾਂਗਰਸ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ।
No comments:
Post a Comment