Sunday, December 28, 2025

ਡਾ. ਸਾਧੂ ਸਿੰਘ ਹਮਦਰਦ ਜੀ ਦਾ ਜਨਮ ਦਿਹਾੜਾ-ਪੰਜਾਬੀ ਪੱਤਰਕਾਰੀ ਦਾ ਇਤਿਹਾਸਕ ਦਿਨ:

ਬੰਗਾ 28, ਦਸੰਬਰ(ਮਨਜਿੰਦਰ ਸਿੰਘ)
ਅਜੀਤ ਅਖ਼ਬਾਰ ਸਮੂਹ ਦੇ ਬਾਨੀ ਅਤੇ ਪੰਜਾਬੀ ਪੱਤਰਕਾਰੀ ਦੇ ਮਹਾਨ ਸਤੰਭ ਸਵਰਗੀਏ ਡਾ. ਸਾਧੂ ਸਿੰਘ ਹਮਦਰਦ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਪਹਿਲੀ ਜਨਵਰੀ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਅਖ਼ਬਾਰ ਸਮੂਹ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇੰਚਾਰਜ ਜਸਬੀਰ ਸਿੰਘ ਨੂਰਪੁਰ ਅਤੇ ਸਤਵੀਰ ਸਿੰਘ ਪੱਲੀ ਝਿੱਕੀ, ਅਤੇ ਸੀਨੀਅਰ ਪੱਤਰਕਾਰ ਐਸ ਅਸ਼ੋਕ ਭੋਰਾ ਅਮਰੀਕਾ ਨੇ ਦੱਸਿਆ ਕਿ ਸਵ: ਡਾ. ਸਾਧੂ ਸਿੰਘ ਹਮਦਰਦ ਸਾਡੇ ਇਲਾਕੇ ਦਾ ਮਾਣ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਪੱਤਰਕਾਰੀ ਲਈ ਅਮੋਲਕ ਯੋਗਦਾਨ ਪਾਉਣ ਵਾਲੀ ਮਹਾਨ ਸ਼ਖ਼ਸੀਅਤ ਸਨ।
ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡਾ. ਹਮਦਰਦ ਜੀ ਦੀ ਯਾਦ ਨੂੰ ਸਮਰਪਿਤ ਮੁਸ਼ਾਇਰਾ ਅਤੇ ਕਵੀ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਜੱਦੀ ਪਿੰਡ ਪਦੀ ਮਠਵਾਲੀ ਵਿਖੇ ਸਥਾਪਿਤ ਆਦਮਕੱਦ ਬੁੱਤ ’ਤੇ ਸ਼ਰਧਾ ਸਤਿਕਾਰ ਨਾਲ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਡਾ. ਸਾਧੂ ਸਿੰਘ ਹਮਦਰਦ ਜੀ ਦੀ ਪੰਜਾਬ, ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਦਿੱਤੀ ਗਈ ਸੇਵਾ ਅਤੁੱਲ ਹੈ, ਜਿਸ ਨੂੰ ਪੰਜਾਬੀ ਕੌਮ ਕਦੇ ਭੁੱਲ ਨਹੀਂ ਸਕਦੀ। ਉਨ੍ਹਾਂ ਦਾ ਜਨਮ ਦਿਹਾੜਾ ਪੰਜਾਬੀ ਪੱਤਰਕਾਰੀ ਦਾ ਜਨਮ ਦਿਹਾੜਾ ਵੀ ਕਿਹਾ ਜਾ ਸਕਦਾ ਹੈ। ਡਾ. ਹਮਦਰਦ ਜੀ ਨੇ ਪੰਜਾਬੀ ਪੱਤਰਕਾਰੀ ਨੂੰ ਜਿਹੜੀਆਂ ਉੱਚਾਈਆਂ ਤੱਕ ਪਹੁੰਚਾਇਆ, ਉਹ ਅੱਜ ਵੀ ਪ੍ਰੇਰਣਾ ਸਰੋਤ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਡਾ. ਹਮਦਰਦ ਜੀ ਤੋਂ ਬਾਅਦ ਸ. ਬਰਜਿੰਦਰ ਸਿੰਘ ਹਮਦਰਦ ਨੇ ਅਜੀਤ ਅਖ਼ਬਾਰ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ, ਜਿਸ ’ਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਮਾਣ ਹੈ।
ਇਸ ਮੌਕੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਜਿੱਥੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ, ਉੱਥੇ ਮੁਸ਼ਾਇਰੇ ਤਹਿਤ ਗ਼ਜ਼ਲਾਂ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਜਸਬੀਰ ਸਿੰਘ ਨੂਰਪੁਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਖੇਤਰ ਦੀਆਂ ਸ਼ਖਸ਼ੀਅਤਾਂ ਨੂੰ ਡਾਕਟਰ ਸਾਧੂ ਸਿੰਘ ਹਮਦਰਦ ਯਾਦਗਾਰੀ ਪੁਰਸਕਾਰ ਭੇਟ ਕੀਤੇ ਜਾਣਗੇ ਜਿਨਾਂ ਵਿੱਚ ਸੁਰਜੀਤ ਸਿੰਘ ਸਮਾਜ ਸੇਵਕ ਹਰਪਾਲ ਸਿੰਘ ਪਠਲਾਵਾ ਬੂਟਾ ਮੁਹੰਮਦ ਅਮਰਜੀਤ ਸਿੰਘ ਤਰਸੇਮ ਸਿੰਘ ਭਿੰਡਰ ਸਤਬੀਰ ਸਿੰਘ ਬੈਂਸ ਦਿਨੇਸ ਸ਼ੁਰੀ,ਸੁਰਿੰਦਰ ਸਿੰਘ ਕਰਮ ਸ਼ਾਮਿਲ ਹਨ ਇਸ ਮੌਕੇ ਸਤਬੀਰ ਸਿੰਘ ਪੱਲੀ ਜੀ ਕੀ ਜਸਵੀਰ ਸਿੰਘ ਨੂਰਪੁਰ ਇਸ ਅਸ਼ੋਕ ਭੋਰਾ ਮਨਜਿੰਦਰ ਸਿੰਘ ਪੱਤਰਕਾਰ ਸੁਰਿੰਦਰ ਮੋਹਨ ਸਾਬਕਾ ਸਰਪੰਚ ਨੰਦ ਲਾਲ ਧਰਮਵੀਰ ਪਾਲ ਅਮਰਜੀਤ ਸਿੰਘ ਰਿਟਾਇਰਡ ਇੰਸਪੈਕਟਰ ਆਦਿ ਹਾਜ਼ਰ ਸਨ 

No comments:

Post a Comment