Wednesday, February 4, 2026

ਐਕਸ ਪੇਂਟ ਇੰਡੀਆ ਦੇ ਐਮਡੀ ਵਿਕਰਮ ਤਲਵਾਰ ਪੰਜਾਬ ਦੌਰੇ ‘ਤੇ, ਡੀਲਰਾਂ ਦੇ ਸਨਮਾਨ ਤੇ ਸਹਿਯੋਗ ਦੀ ਕੀਤੀ ਪ੍ਰਸ਼ੰਸਾ

ਬੰਗਾ, 4 ਫਰਵਰੀ (ਪੱਤਰ ਪ੍ਰੇਰਕ):
ਐਕਸ ਪੇਂਟ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਿਕਰਮ ਤਲਵਾਰ ਆਪਣੀ ਸੀਨੀਅਰ ਮੈਨੇਜਮੈਂਟ ਟੀਮ ਦੇ ਨਾਲ ਪੰਜਾਬ ਦੇ ਵਿਸ਼ੇਸ਼ ਦੌਰੇ ‘ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਪਨੀ ਦੇ ਡੀਲਰ ਪਾਰਟਨਰਾਂ ਨਾਲ ਮੁਲਾਕਾਤ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਲੋਕਾਂ ਦੀ ਦਿਲਦਾਰੀ, ਮਿਲਾਪੜੇ ਸੁਭਾਅ ਅਤੇ ਮਿਹਮਾਨਨਵਾਜ਼ੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
ਸ੍ਰੀ ਤਲਵਾਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਅਤੇ ਇੱਥੇ ਵੱਸਦੇ ਲੋਕ ਬੇਹੱਦ ਮਿਹਨਤੀ, ਖੁੱਲ੍ਹੇ ਦਿਲ ਵਾਲੇ ਅਤੇ ਪਿਆਰ ਭਰੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਐਕਸ ਪੇਂਟ ਇੰਡੀਆ ਦੇ ਡੀਲਰ ਪਾਰਟਨਰਾਂ ਵੱਲੋਂ ਉਨ੍ਹਾਂ ਦੀ ਟੀਮ ਨੂੰ ਜੋ ਸਨਮਾਨ, ਸਵਾਗਤ ਅਤੇ ਸਹਿਯੋਗ ਮਿਲਿਆ ਹੈ, ਉਹ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਕੰਪਨੀ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰ ਰਹੀ ਹੈ, ਪਰ ਪੰਜਾਬ ਦੇ ਡੀਲਰਾਂ ਵੱਲੋਂ ਮਿਲਿਆ ਪਿਆਰ ਅਤੇ ਭਰੋਸਾ ਹਮੇਸ਼ਾ ਯਾਦ ਰਹੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਐਕਸ ਪੇਂਟ ਇੰਡੀਆ ਆਪਣੇ ਸਾਰੇ ਭਾਈਵਾਲ ਡੀਲਰਾਂ ਨੂੰ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗੀ, ਤਾਂ ਜੋ ਉਨ੍ਹਾਂ ਦਾ ਕਾਰੋਬਾਰ ਦਿਨ ਦੁਗੁਨੀ ਅਤੇ ਰਾਤ ਚੌਗੁਨੀ ਤਰੱਕੀ ਕਰ ਸਕੇ।
ਇਸ ਮੌਕੇ ਪੰਜਾਬ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਕਸ ਪੇਂਟ ਇੰਡੀਆ ਪੂਰੇ ਭਾਰਤ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਬਣਾਉਂਦੀ ਜਾ ਰਹੀ ਹੈ ਅਤੇ ਕੰਪਨੀ ਦੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਬਾਜ਼ਾਰ ਵਿੱਚ ਵੱਡਾ ਹੁਲਾਰਾ ਮਿਲ ਰਿਹਾ ਹੈ।
ਉਥੇ ਹੀ ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਇਛਪਾਲ ਸਿੰਘ ਬਾਲੀ ਨੇ ਦੱਸਿਆ ਕਿ ਐਕਸ ਪੇਂਟ ਇੰਡੀਆ ਡੈਕੋਰੇਟਿਵ ਸੈਗਮੈਂਟ ਵਿੱਚ ਉੱਚ ਮਿਆਰ ਦੇ ਵੱਖ-ਵੱਖ ਪ੍ਰਕਾਰ ਦੇ ਉਤਪਾਦ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਤਪਾਦਾਂ ਦੀ ਰੇਂਜ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।
ਇਸ ਦੌਰੇ ਦੌਰਾਨ ਕਪੂਰ ਪੇਂਟਸ ਲੁਧਿਆਣਾ, ਗੁਰੂ ਨਾਨਕ ਪੇਂਟ ਦਸੂਆ, ਚਾਵਲਾ ਟਰੇਡਿੰਗ ਕੰਪਨੀ ਜਲੰਧਰ, ਮਦਾਨ ਪੇਂਟ ਸਟੋਰ ਕੋਟ ਫਤੂਹੀ, ਪੀਐਸ ਸੀਮੈਂਟ ਸਟੋਰ ਨੌਰਾ, ਕ੍ਰਿਸ਼ਨਾ ਆਇਰਨ ਗੜਸ਼ੰਕਰ,ਲੰਘੇਰੀ ਪੇਂਟ ਸਟੋਰ ਢਾਹਾਂ, ਮਹਾਦੇਵ ਜੀ ਸਟੋਰ ਬਾਰਾਪੁਰ, ਸੈਣੀ ਹਾਰਡਵੇਅਰ ਸਮੁੰਦਰਾ,ਨਫਰੀ ਹਾਰਡਵੇਅਰ ਸਟੋਰ ਚਣਕੋਆ, ਗੁਰੀ ਐਂਟਰਪ੍ਰਾਈਜ਼ਜ਼ ਗਰਚਾ, ਜੇਪੀ ਐਂਟਰਪ੍ਰਾਈਜ਼ਜ਼ ਨਵਾਂ ਸ਼ਹਿਰ,ਆਰ ਕੇ ਸਟੋਰ ਬਲਾਚੌਰ, ਗੁਰੂ ਨਾਨਕ ਸੈਨਟਰੀ ਸਟੋਰ ਰਾਹੋਂ, ਐਨ ਬੀ ਮਾਰਬਲ ਫਗਵਾੜਾ, ਕਰਨ ਟਰੇਡਿੰਗ ਕੰਪਨੀ ਸਰਹਾਲ ਕਾਜੀਆਂ, ਸਮੇਤ ਕਈ ਹੋਰ ਡੀਲਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਕੰਪਨੀ ਦੀ ਟੀਮ ਨੇ ਸਾਰੇ ਡੀਲਰ ਪਾਰਟਨਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਦੌਰਾ ਉਨ੍ਹਾਂ ਲਈ ਬਹੁਤ ਹੀ ਯਾਦਗਾਰੀ ਅਤੇ ਪ੍ਰੇਰਣਾਦਾਇਕ ਰਿਹਾ।

No comments:

Post a Comment