ਬੰਗਾ, 24 ਮਾਰਚ(ਮਨਜਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਖਟਕੜ ਕਲਾਂ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਨ ਪਹੁੰਚੇ। ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਇਨਕਲਾਬੀਆਂ ਦੇ ਬਲਿਦਾਨਾਂ ਕਰਕੇ ਹੀ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਇਹ ਹੈ ਕਿ ਅਸੀਂ ਬੁਰਾਈਆਂ ਦੇ ਖਿਲਾਫ ਡਟ ਕੇ ਲੜੀਏ ਅਤੇ ਪੀੜਤ ਲੋਕਾਂ ਦੀ ਆਵਾਜ਼ ਬਣੀਏ।
ਰਾਜਾ ਵੜਿੰਗ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਜੋ ਲੋਕ ਭਗਤ ਸਿੰਘ ਦੇ ਨਾਮ 'ਤੇ ਕਸਮਾਂ ਖਾਂਦੇ ਹਨ, ਉਹਨਾਂ ਦੇ ਕੰਮ ਉਨ੍ਹਾਂ ਦੀ ਸੋਚ ਦੇ ਉਲਟ ਹਨ। ਉਨ੍ਹਾਂ ਕਿਹਾ ਕਿ ਵਪਾਰੀ, ਕਿਸਾਨ ਅਤੇ ਮੁਲਾਜ਼ਮ ਵਰਗ ਸਰਕਾਰ ਤੋਂ ਨਾਰਾਜ਼ ਹਨ ਅਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਡੀਐਮ ਮਾਰਕਫੈਡ ਡਾ. ਗਗਨਜੀਤ ਸਿੰਘ ਰੰਧਾਵਾ ਮਾਮਲੇ ਦੀ ਨਿਰਪੱਖ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਦੇਖਰੇਖ ਹੇਠ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਨਵਾਂ ਸ਼ਹਿਰ ਤੋਂ ਐਮਐਲਏ ਅੰਗਦ ਸਿੰਘ ਨੇ ਕਿਹਾ ਕਿ ਡਾ. ਗਗਨਜੀਤ ਸਿੰਘ ਰੰਧਾਵਾ ਦਾ ਮਾਮਲਾ ਬਹੁਤ ਹੀ ਮੰਦਭਾਗਾ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਦੀ ਮੰਗ ਕੀਤੀ।
ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਅਤੇ ਡਾ. ਰੰਧਾਵਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮਲਕੀਤ ਸਿੰਘ ਦਾਖਾ, ਕੈਪਟਨ ਸੰਦੀਪ ਸਿੰਘ ਸੰਧੂ, ਵਿਕਰਮ ਚੌਧਰੀ, ਕਾਲਾ ਢਿੱਲੋ, ਅਜੇ ਮੰਗੂਪੁਰ, ਸ਼੍ਰੀਮਤੀ ਮੀਨਾ ਸੂੰਢ , ਸਤਵੀਰ ਸਿੰਘ ਪੱਲੀਝਿੱਕੀ, ਰਜਿੰਦਰ ਸ਼ਰਮਾ, ਕੁਲਵਰਨ ਸਿੰਘ ਥਾਂਦੀਆਂ , ਰਾਮਦਾਸ ਸਿੰਘ, ਜਤਿੰਦਰ ਕੌਰ ਮੂੰਗਾ ਜ਼ਿਲ੍ਹਾ ਪ੍ਰਧਾਨ, ਜਸਵੀਰ ਕੌਰ ਬਾਹੜੋਵਾਲ ਪ੍ਰਧਾਨ, ਮੈਡਮ ਕੀਮਤੀ ਸੱਦੀ ਐਮਸੀ, ਲਹਿੰਬਰ ਲੰਗੇਰੀ ਪ੍ਰਧਾਨ ਕਾਂਗਰਸ ਐੱਸ ਸੀ ਸੈੱਲ ਸੀਟੀ ਬੰਗਾ,ਪੁਸਪਾ ਦੇਵੀਂ ਬਹਿਰਾਮ ਹਰਬੰਸ ਸਿੰਘ ਬਬਲੂ, ਜਸਵਿੰਦਰ ਮੱਟੂ, ਸਤਨਾਮ ਸੰਧੂ, ਕਮਲਜੀਤ ਬੰਗਾ, ਹੁਸਨ ਲਾਲ ਘੁੰਮਣ, ਰੇਸ਼ਮ ਸਿੰਘ ਘੁੰਮਣ, ਯੋਗੇਸ਼ ਘੁੰਮਣ, ਬਲਵਿੰਦਰ ਸਿੰਘ ਸਕੋਪ, ਅਮਰਜੀਤ ਕਲਸੀ, ਜੁਝਾਰ ਸਿੰਘ, ਗਿਆਨ ਚੰਦ, ਪਿਆਰਾ ਸਿੰਘ, ਰਾਮ ਲੁਭਾਇਆ, ਰਾਮ ਸਿੰਘ, ਕੁਲਵੀਰ ਸਿੰਘ, ਧਰਮ ਸਿੰਘ, ਹਰਭਜਨ ਸਿੰਘ, ਹਰਪਾਲ ਸਿੰਘ, ਚਰਨਜੀਤ, ਕਸ਼ਮੀਰ ਸਿੰਘ, ਨਰਿੰਦਰ ਬੁਖਲੌਰ, ਸੋਮਨਾਥ ਕਟਾਰੀਆ, ਜਰਨੈਲ ਸਿੰਘ, ਪਵਨ ਕੁਮਾਰ, ਅਮਰਜੀਤ ਚਾਹਲ, ਉਪਕਾਰ ਸਿੰਘ, ਡਾ. ਅਮਰੀਕ ਸਿੰਘ ਸੋਢੀ, ਹਰਜੀਤ ਜਾਟਲੀ, ਡਾ. ਸ਼ਾਦੀ ਲਾਲ, ਰਾਜਕੁਮਾਰ ਸਬਰਵਾਲ, ਭੀਰਾ ਗੋਸਲ, ਰਾਜਵਿੰਦਰ ਸਿੰਘ ਕੌਲਗੜ੍ਹ, ਬਲਬੀਰ ਰਾਮ, ਮਨਜਿੰਦਰ ਮੋਹਨ, ਮਨੀ ਪਾਠਕ, ਟੋਨੀ ਬੰਗਾਲ, ਸਚਿਨ ਘਈ, ਅਰੁਣ ਕਈ, ਲਾਲੀ ਮੰਗਾ, ਬਰਿੰਦਰ ਹਰੀਸ਼ , ਵਿਜੈ ਕਟਾਰੀਆ ਮੁਕੰਦਪੁਰ ਆਦਿ ਹਾਜ਼ਰ ਸਨ।
No comments:
Post a Comment