Sunday, April 5, 2020

ਫੱਕਰ -ਫ਼ਕੀਰਾ ਵਲੋਂ ਲੋੜਵੰਦ ਸੰਗਤਾਂ ਨੂੰ 140 ਰਾਸ਼ਨ ਕਿਟਾਂ ਵੰਡੀਆਂ

ਨਵਾਂਸ਼ਹਿਰ 5 ਅਪ੍ਰੈਲ (ਚਰਨਦੀਪ ਸਿੰਘ ਰਤਨ,ਮਨਜਿੰਦਰ ਸਿੰਘ ) ਸੂਫੀ ਦਰਗਾਹ ਐਕਸ਼ਨ ਕਮੇਟੀ ਪੰਜਾਬ ਵਲੋਂ ਪਿੰਡ ਡੇਰੋ ਖਵਾਜਾ ਪੀਰ, ਰੋਜ਼ਾ ਪੰਜ ਪੀਰ ਨਵਾਸਹਿਰ, ਗਿਆਰ੍ਹਵੀਂ ਵਾਲੀ ਸਰਕਾਰ ਨਵੀਂ ਅਬਾਦੀ, ਪੌਣਾਹਾਰੀ ਭਾਗਤ ਪ੍ਹਣਨਾਥ ਕਰਿਆਮ,ਜਤੀ ਭੈਰੋਂ ਨਾਥ, ਰਾਹੋਂ,ਮੁਰਕੀ ਸ਼ਾਹ ਤੇ, ਅਬੂ ਆਲਮ ਸ਼ਾਹ ਸਰਕਾਰ ਰਾਹੋਂ,ਪੌਣਾਂਹਾਰੀ ਦਰਬਾਰ ਰਾਹੋਂ, ਸ਼ਾਹਪੁਰ ਪੱਟੀ ਗਿਆਰ੍ਹਵੀਂ ਵਾਲੀ ਸਰਕਾਰ, ਲੱਖ ਲੱਖ ਪੀਰ ਭੀਣ ਦੇ ਸੇਵਾਦਾਰਾਂ ਵਲੋਂ ਲੋੜਵੰਦ ਸੰਗਤਾਂ ਨੂੰ 140 ਰਾਸ਼ਨ ਕਿਟਾਂ ਵੰਡੀਆਂ ਗਈਆਂ। ਵੱਖ-ਵੱਖ ਫੱਕਰ-ਫ਼ਕੀਰਾ ਨੇ ਕਿਹਾ ਕਿ ਸਮੇਂ ਨੂੰ ਦੇਖਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਕੇ ਰਾਸ਼ਨ ਹੋਰ  ਵੰਡਿਆ ਜਾਵੇਗਾ।ਬਾਬਾ ਨਰਿੰਦਰ ਦਾਸ ਪ੍ਰਧਾਨ, ਮਹਿਤਾਬ ਅਹਿਮਦ ਕਾਦਰੀ, ਮਹਿਤਾਬ ਅਹਿਮਦ ਕਾਦਰੀ, ਸਾਈਂ ਮਹਿੰਦਰ ਪਾਲ, ਬੀਬੀ ਬਲਜੀਤ ਕੌਰ ਕਾਦਰੀ,ਭਗਤ ਨਵੀਨ ਕੁਮਾਰ,  ਕਲਵੀਰ ਸਾਈਂ ਡੇਰੋ ,ਬਾਬਾ ਬਲਦੇਵ ਸੈਣੀ,ਭਗਤ ਸੁਰਜੀਤ ਰਾਹੋਂ, ਸਾਈਂ ਮਦਨ ਭੀਮ, ਬਾਬਾ ਕਸ਼ਮੀਰ ਸਿੰਘ ਨੀਲੌਵਾਲ, ਸਾਈਂ ਕੁਲਵਿੰਦਰ ਸਿੰਘ,ਚੇਤ ਰਾਮ ਰਤਨ ,ਬੀਬੀ ਉਸਾ, ਆਦਿ ਹਾਜ਼ਰ।

No comments:

Post a Comment