Sunday, April 5, 2020

ਪਿੰਡ ਪਠਲਾਵਾ ਦੀਆਂ ਸੰਸਥਾਵਾਂ ਅਤੇ ਸਮੂਹ ਨਿਵਾਸੀਆਂ ਨੇ ਜਿਲਾ ਪ੍ਰਸ਼ਾਸਨ ਅਤੇ ਲੀਡਰਾਂ ਦਾ ਕੀਤਾ ਧੰਨਵਾਦ :

ਬੰਗਾ 5ਅਪ੍ਰੈਲ (ਮਨਜਿੰਦਰ ਸਿੰਘ )ਪਿਛਲੇ ਦਿਨੀ ਕੋਰੋਨਾ ਵਾਇਰਸ ਨਾਲ਼ ਗਿਆਨੀ ਬਲਦੇਵ ਸਿੰਘ ਦੀ ਮੌਤ ਅਤੇ ਉਨ੍ਹਾਂ ਤੇ ਪਰਿਵਾਰ ਅਤੇ ਸੰਤ ਬਾਬਾ ਗੁਰਬਚਨ ਸਿੰਘ, ਗਿਆਨੀ ਦਲਜਿੰਦਰ ਸਿੰਘ ਝਿੱਕਾ ਅਤੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਹੁਰਾਂ ਦਾ ਕੋਰੋਨਾ ਵਾਇਰਸ ਪੋਸਟਿਵ ਆਉਣ ਨਾਲ਼ ਪਿੰਡ ਪਠਲਾਵਾ ਅਤੇ ਪੂਰੇ ਜਿਲੇ ਵਿੱਚ ਸਹਿਮ ਦਾ ਮਹੋਲ ਬਣ ਗਿਆ |ਇਸ ਦੁੱਖ ਦੀ ਘੜੀ ਵਿੱਚ ਜਿਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਜਿਲੇ ਦੇ ਮੁਖ ਅਫਸਰ  ਡੀ ਸੀ ਸ਼੍ਰੀ ਵਿਨੇ ਬਾਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਦੀ ਅਗਵਾਈ ਵਿੱਚ ਇਕ ਦਮ ਹਰਕਤ ਵਿੱਚ ਆਇਆ | ਹੈਲਥ ਵਿਭਾਗ ਦੇ ਡਾਕਟਰ ਅਤੇ ਹਰ ਪੱਧਰ ਦੇ ਕਰਮਚਾਰੀ ਦੇਵਤੇ ਬਣ ਕੇ ਪੇਸ਼ ਆਏ | ਪੂਰੇ ਪਿੰਡ ਨੂੰ ਸੀਲ ਕੀਤਾ ਗਿਆ ਅਤੇ ਪੋਸਟਿਵ ਪਾਏ ਗਏ ਮਰੀਜਾਂ ਨੂੰ ਨਵਾਂਸ਼ਹਿਰ ਵਿਖੇ ਆਈਸੋਲੇਟ ਕੀਤਾ ਗਿਆ ਅਤੇ ਹਰ ਤਰਾਂ ਦੀ ਸਿਹਤ ਸਹੂਲਤ ਦਿਤੀ ਗਈ, ਬਹੁਤ ਖੁਸ਼ੀ ਦੀ ਗੱਲ ਹੈ ਕਿ ਬਲਦੇਵ ਸਿੰਘ ਦਾ ਇਕ ਬੇਟਾ ਜੋ ਜੇਰੇ ਇਲਾਜ ਸੀ ਦੀ ਰਿਪੋਟ ਨੈਗਟਿਵ ਆਈ ਹੈ ਇਨ੍ਹਾ ਗੱਲ ਦਾ ਪਰਗਟਾਵਾ ਕਰਦਿਆ ਅਮਰਪ੍ਰੀਤ  ਸਿੰਘ ਲਾਲੀ ਅਤੇ ਹਰਪ੍ਰੀਤ ਸਿੰਘ ਪਠਲਾਵਾ ਨੇ  ਦੱਸਿਆ ਕਿ ਇਸ ਦੁੱਖ ਦੀ ਘੜੀ ਵਿੱਚ ਸਤਵੀਰ ਸਿੰਘ ਪਲੀਝਿੱਕੀ ਚੇਅਰਮੈਨ ਜਿਲਾ ਯੋਜਨਾ ਬੋਰਡ ਅਤੇ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ ਨੇ  ਰਾਸ਼ਨ ਕਿਟਾਂ ਦਵਾਈਆਂ  ਦੇ ਨਾਲ਼ ਪਿੰਡ ਵਾਸੀਆਂ ਦੀ ਹਰ ਤਰਾਂ ਦੀ ਮਦਦ ਕੀਤੀ |ਇਸ ਤੋਂ ਇਲਾਵਾ ਕੁਲਦੀਪ ਸਿੰਘ ਪੀਜਾ ਹੋਟ, ਅਮਰਜੀਤ ਸਿੰਘ ਅਮਰੀਕਾ ਵਾਲੇ, ਪਿੰਡ ਦੀ ਏਕ ਨੂਰ ਸੰਸਥਾ ਅਤੇ ਹੋਰ ਐਨ ਆਰ ਆਈ ਵਲੋਂ ਸਾਥ ਦਿੱਤਾ ਗਿਆ |ਇਸ ਮੌਕੇ ਤੇ ਅਮਰਪ੍ਰੀਤ ਸਿੰਘ ਲਾਲੀ, ਹਰਪ੍ਰੀਤ ਸਿੰਘ ਪਠਲਾਵਾ, ਜਸਪਾਲ ਸਿੰਘ, ਅਮਰੀਕ ਸਿੰਘ, ਸਰਬਜੀਤ ਸਿੰਘ, ਦਿਲਾਵਰ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਮੂਹ ਮੇਂਬਰ ਏਕ ਨੂਰ ਸੰਸਥਾ ਅਤੇ ਪਿੰਡ ਨਿਵਾਸੀਆਂ ਵਲੋਂ ਸਿਹਤ ਵਿਭਾਗ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ ਕਿ ਸੰਸਾਰ ਇਸ ਦੁੱਖ ਦੀ ਘੜੀ ਵਿੱਚੋ ਜਲਦੀ ਬਾਹਰ ਆਵੇ |

No comments:

Post a Comment