ਨਵਾਂਸ਼ਹਿਰ/ਬੰਗਾ 7 ਅਪ੍ਰੈਲ ( ਚੇਤ ਰਾਮ ਰਤਨ, ਮਨਜਿੰਦਰ ਸਿੰਘ ) ਹਲਕਾ ਬੰਗਾ ਦੇ ਯੂਥ ਕਾਂਗਰਸ ਵਾਇਸ ਪ੍ਰਧਾਨ ਮਨਪ੍ਰੀਤ ਸਿੰਘ ਨੇ ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੇ ਆਪਣੇ ਪਿੰਡ ਸੋਢੀਆਂ ਬਹਾਰਾਂ ਵਿਖੇ ਆਪਣੇ ਸਾਥੀਆਂ ਸਮੇਤ ਨਾਕਾ ਲਾਇਆ ਸੀ ਅਤੇ ਅਸੀਂ ਹਰ ਆਨ ਜਾਨ ਵਾਲੇ ਤੇ ਨਜ਼ਰ ਰੱਖਣ ਲਈ ਰਜਿਸਟਰ ਵਿੱਚ ਨਾਮ ਵੀ ਲਿਖ ਰਹੇ ਸੀ ਪਰ ਬਿਨਾ ਕੋਈ ਇਤਰਾਜਯੋਗ ਗੱਲ ਦੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਆਪਣੇ ਸਾਥੀਆਂ ਨਾਲ਼ ਆਏ ਅਤੇ ਸਾਡੇ ਨਾਲ਼ ਬਦਸਲੂਕੀ ਕਰਦੇ ਹੋਏ ਨਾਕੇ ਵਾਲਾ ਰਸਾ ਅਤੇ ਰਜਿਸਟਰ ਲੈ ਗਏ ਬਾਦ ਵਿੱਚ ਪੁਲਿਸ ਪਾਰਟੀ ਨੇ ਵੀ ਦੁਬਾਰਾ ਨਾਕਾ ਲਵਾਇਆ ਪਰ ਉਹ ਵੀ ਸਰਪੰਚ ਪਤੀ ਨੇ ਚੁਕਵਾ ਦਿੱਤਾ | ਪੁਲਿਸ ਪਾਰਟੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ ਅਤੇ ਸੁਖਵਿੰਦਰ ਸਿੰਘ ਨੂੰ ਸਮਝਾ ਦਿੱਤਾ ਜਾਵੇ ਪਰ ਉਸ ਨੇ ਪੁਲਿਸ ਦੇ ਕਹੇ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਬਾਅਦ ਵਿੱਚ ਪੰਚਾਇਤ ਸੇਕ੍ਰੇਟਰੀ ਕੁਲਦੀਪ ਰਾਮ ਨੇ ਵੀ ਸਾਨੂੰ ਮਾੜਾ ਚੰਗਾ ਕਿਹਾ ਜਦ ਕਿ ਇਹ ਨਾਕਾ ਅਸੀਂ ਸੇਕ੍ਰੇਟਰੀ ਦੀ ਸਲਾਹ ਨਾਲ਼ ਲਾਇਆ ਸੀ ਅਤੇ ਉਸ ਨੇ ਨਾਕਾ ਲਾਉਣ ਵੇਲੇ ਸਾਡੇ ਨਾਲ਼ ਫੋਟੋ ਵੀ ਖਿਚਾਈ ਸੀ |ਯੂਥ ਨੇਤਾ ਨੇ ਹੋਰ ਦੱਸਿਆ ਕਿ ਗਰੀਬ ਲੋੜਵੰਦਾਂ ਨੂੰ ਰਾਸ਼ਨ ਵਗੈਰਾ ਵੰਡਣ ਵਿੱਚ ਮਦਦ ਕਰਨ ਦੀ ਬਜਾਏ ਇਹ ਸਰਪੰਚ ਦਾ ਪਤੀ ਵਿਗਣ ਹੀ ਪਾਉਂਦਾ ਹੈ |ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਕੋਰੋਨਾ ਵਾਰਸ ਦੇ ਦੁੱਖ ਦੀ ਘੜੀ ਵਿੱਚ ਇਸ ਸਰਪੰਚ ਪਤੀ ਨੂੰ ਸਹਿਯੋਗ ਦੇਣ ਲਈ ਕਿਹਾ ਜਾਵੇ ਨਹੀਂ ਤਾਂ ਇਸ ਦੇ ਗੈਰ ਮਨੁੱਖੀ ਵਤੀਰੇ ਕਰ ਕਿ ਇਸ ਖ਼ਿਲਾਫ਼ ਲੋੜਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੰਤ ਵਿੱਚ ਉਨ੍ਹਾਂ ਨੇ ਕਿਹਾ ਉਨ੍ਹਾਂ ਨੇ ਇਸ ਬਾਬਤ ਡੀ ਸੀ ਸਾਹਿਬ ਐਸ ਬੀ ਐਸ ਨਗਰ ਨੂੰ ਵੀ ਸਕਾਇਤ ਕੀਤੀ ਹੈ | ਇਸ ਬਾਰੇ ਜਦੋ ਪਤ੍ਰਕਤਾਰ ਨੇ ਇਸ ਮੌਕੇ ਨੂੰ ਦੇਖ ਰਹੇ ਏ ਐਸ ਆਈ ਕਿਰਪਾਲ ਸਿੰਘ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਹੱਲ ਹੋ ਗਿਆ ਹੈ |
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment