Thursday, April 2, 2020

ਰਾਹਤ ਕਾਰਜਾਂ ’ਚ ਲੱਗੀਆਂ ਸੰਸਥਾਂਵਾਂ ਨੂੰ ਪ੍ਰਸ਼ਾਸਨ ਵੱਲੋਂ ਬਣਾਏ ਪ੍ਰੋਗਰਾਮ ਰਜਿਸਟਰ ਹੋਣ ਦੀ ਅਪੀਲ। ਜੌਹਲ ਐਸ ਡੀ ਐਮ

ਨਵਾਂਸ਼ਹਿਰ,2 ਅਪਰੈਲ-(ਚੇਤ ਰਾਮ ਰਤਨ)
ਜਗਦੀਸ਼ ਸਿੰਘ ਜੌਹਲ  ਸਬ ਡਵੀਜ਼ਨ  ਅਫਸਰ  ਨਵਾਂਸ਼ਹਿਰ  ਨੇ ਪੇਂਡੂ ਤੇ ਸ਼ਹਿਰੀ ਇਲਾਕਿਆਂ ’ਚ ਕਰਫ਼ਿਊ ਦੌਰਾਨ ਰਾਹਤ ਕਾਰਜਾਂ ’ਚ ਲੱਗੀਆਂ ਸਮੂਹ ਸੰਸਥਾਂਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਪ੍ਰੋਗਰਾਮ ‘ਨੋ ਵਨ ਸਲੀਪ ਹੰਗਰੀ’ ਪ੍ਰੋਗਰਾਮ ਤਹਿਤ ਐਸ ਡੀ ਐਮ ਦਫ਼ਤਰ ਨਵਾਂਸ਼ਹਿਰ ਨਾਲ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਉਨ੍ਹਾਂ  ਕਿਹਾ ਕਿ ਯੋਜਨਬੰਦੀ ਦੀ ਘਾਟ ਕਾਰਨ ਸੇਵਾ ਕਰਨ ਵਾਲੀਆਂ ਸੰਸਥਾਂਵਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ।  ਜੌਹਲ ਨੇ ਕਿਹਾ ਕਿ ਲੋਕਾਂ ਨੂੰ ਰਾਹਤ ਪਹੁੰਚਾਉਣੀ ਹੈ,। ਬੁਹਤੇ ਲੌੜਵੰਦਾ  ਲੋਕਾਂ ਨੂੰ ਇੱਕ ਤੋਂ ਵਧ  ਵਾਰ ਰਾਹਤ ਰਾਸ਼ਨ  ਲੈਣ ਚੁਕੇ ਹਨ  ,ਕੁੱਝ ਤੱਕ ਪਹੁੰਚ ਹੀ ਨਹੀਂ ਹੋ ਰਹੀ।
             ਉਨਾਂ ਕਿਹਾ ਕਿ ਸੰਕਟ ਕਾਲੀਨ ਸਮਾਂ ਹੋਣ ਕਾਰਨ ਹਰ ਇੱਕ ਗਰੀਬ ਵਿਅਕਤੀ ਰਾਹਤ ਲਈ ਸਰਕਾਰ ਅਤੇ ਸੰਸਥਾਂਵਾਂ ਦੀ ਮੱਦਦ ਦਾ ਰਾਹ ਦੇਖ ਰਿਹਾ ਹੈ । ਇਸ ਲਈ ਸਾਡਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਰਾਹਤ ਵੰਡ ਨੂੰ ਤਰਤੀਬ ਦੇ ਕੇ ਹਰ ਇੱਕ ਗਰੀਬ ਤੇ ਲੋੜਵੰਦ ਵਿਅਕਤੀ ਤੱਕ ਪੁੱਜੀਏ । ਐਸ ਡੀ ਐਮ ਅਫਸਰ ਨੇ  ਆਖਿਆ ਕਿ ਰਾਹਤ ਕਾਰਜਾਂ ’ਚ ਲੱਗੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ । ਸਮਾਜ ਸੇਵਕ ਸੰਸਥਾਵਾਂ  ‘ਨੋ ਵਨ ਸਲੀਪ ਹੰਗਰ’ ਪ੍ਰੋਗਰਾਮ ਤਹਿਤ ਰਜਿਸਟ੍ਰੇਸ਼ਨ ਕਰਵਾਉਣੀ ਲਈ  ਚਾਹੀਦੀ ਹੈ ਤਾਂ ਕਿ ਲੋੜਵੰਦ ਲੋਕਾਂ ਤੱਕ ਸੁਮੱਚੇ ਰੂਪ ’ਚ ਪਹੁੰਚ ਕਰਨ ’ਚ ਅਸਾਨੀ ਹੋ ਜਾਵੇਗੀ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...