Sunday, April 5, 2020

ਮੋਮਬੱਤੀਆਂ ਜਗਾਉਣ ਵਾਲਾ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਹਾਸੋਹੀਣਾ : ਮੇਜਰ ਸਿੰਘ ਕਲੇਰਾਂ

ਬੰਗਾ 5ਅਪ੍ਰੈਲ (ਮਨਜਿੰਦਰ ਸਿੰਘ )ਕੋਵਿਡ 19 ਦੀ ਮਹਾਮਾਰੀ ਕਾਰਨ ਜਿਥੇ ਸਾਰੇ ਦੇਸਾਂ ਦੇ ਮੁਖੀ  ਆਪਣੇ ਆਪਣੇ ਦੇਸ਼ ਦੇ ਵਾਸੀਆਂ ਦੀਆਂ ਜਾਨਾ ਬਚਾਉਣ ਲਈ ਮਾਹਰ ਡਾਕਟਰਾਂ ਨੂੰ ਹਰ ਹੀਲਾ ਕਰਨ ਲਈ ਅਪੀਲ ਕਰ ਰਹੇ ਹਨ ਅਤੇ ਆਰਥਿਕ ਮਦਦ ਦੇ ਨਾਲ਼ ਇਸ ਮਹਾਮਾਰੀ ਤੋਂ ਬਚਨ ਲਈ ਲੋੜੀਦੀਆਂ ਕਿੱਟਾਂ ਮਾਸਕ, ਦਸਤਾਨੇ, ਸੈਣੀਟਿਸਰ ਆਦਿ ਮੁਹਈਆ ਕਰਾ ਰਹੇ ਹਨ ਬਹੁਤੇ ਵਿਕਸਤ ਦੇਸ਼ਾਂ ਨੇ ਤਾਂ ਫੁੱਲ ਬੋਡੀ ਸੈਨੀਟਾਂਈਸਡ ਜੈਕਟਾਂ ਬਣਾ ਦਿਤੀਆਂ ਹਨ ਓਥੇ ਸਾਡੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਦੀ ਥਾਲੀਆਂ ਖੜਕਾਉਣ ਅਤੇ ਹੁਣ ਮੋਮਬੱਤੀਆਂ ਜਗਾਉਣ ਦੀ ਗੱਲ ਕਰ ਰਹੇ ਹਨ ਜੋ ਕੀ ਮਜੂਦਾ ਹਾਲਾਤਾਂ ਦੇ ਹਿਸਾਬ ਨਾਲ਼ ਬਹੁਤ ਹੀ ਹਾਸੋਹੀਣੀ ਲੱਗ ਰਹੀ ਹੈ |ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਕਲੇਰਾਂ ਦੇ ਸਮਾਜ ਸੇਵਕ ਮੇਜਰ ਸਿੰਘ ਕਲੇਰਾਂ ਨੇ ਇਕ ਵਾਰਤਾ ਦੌਰਾਨ ਕਰਦਿਆਂ ਕਿਹਾ ਕੀ ਮੋਦੀ ਜੀ ਨੂੰ ਇਹ ਡ੍ਰਾਮੇਬਾਜੀਆ ਸ਼ਡ ਕੇ ਦੇਸ਼ ਵਾਸੀਆਂ ਲਈ ਚੰਗੀਆਂ ਸੇਹਤ ਸਹੂਲਤਾਂ ਦੇਣ ਦੇ ਨਾਲ਼ ਆਰਥਿਕ ਮਦਦ ਕਰਨੀ ਚਾਹੀਦੀ ਹੈ |ਇਸ ਮੌਕੇ ਉਨ੍ਹਾਂ ਨਾਲ਼ ਨੰਬਰਦਾਰ ਰਾਜਿੰਦਰ ਸਿੰਘ, ਕੁਲਵੰਤ ਸਿੰਘ, ਜਸਬਰਿੰਦਰ ਸਿੰਘ ਅਤੇ ਸੌਦਾਗਰ ਸਿੰਘ ਆਦਿ ਹਾਜਰ ਸਨ |

No comments:

Post a Comment