Friday, April 3, 2020

ਮਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ :ਬਲਵੰਤ ਲਾਦੀਆ

ਬੰਗਾ/ 4 ਅਪ੍ਰੈਲ ( ਮਨਜਿੰਦਰ ਸਿੰਘ ) ਕੋਰੋਨਾ ਵਾਰਸ ਦੀ ਮਹਾਮਾਰੀ ਕਾਰਨ ਬਣੇ ਹਾਲਾਤਾਂ ਕਾਰਨ ਮਨੁੱਖ ਦਾ ਜੀਵਨ ਇਕ ਤਰਾਂ ਨਾਲ਼ ਜਿਥੇ ਰੁਕ ਗਿਆ ਹੈ ਲੋਕਾ  ਦੇ ਰੋਜਾਨਾ ਦੇ ਕੰਮ ਰੁਕ ਗਏ ਹਨ | ਜਿਨ੍ਹਾ  ਇਨਸਾਨਾ  ਵਿੱਚ ਸਮਾਜ ਸੇਵਾ ਦੀ ਲੱਗਨ ਕੁੱਟ ਕੁੱਟ ਕੇ ਭਰੀ ਹੋਈ ਹੈ ਉਹ ਲੋਕ ਇਸ ਔਖੀ ਘੜੀ ਵਿੱਚ ਆਪਨਾ ਵੱਡਮੁਲਾ ਯੋਗਦਾਨ ਤਨ, ਮਨ ਅਤੇ ਧੰਨ ਨਾਲ਼ ਪਾ ਰਹੇ ਹਨ | ਇਸ ਤਰਾਂ ਦੀ ਸਚੀ  ਸੁੱਚੀ ਲਗਨ ਵਾਲੇ ਇਨਸਾਨ ਨੰਬਰਦਾਰ ਬਲਵੰਤ ਸਿੰਘ ਦਿਓ ਜਿਲਾ ਪ੍ਰਧਾਨ ਪੰਜਾਬੀ ਏਕਤਾ ਪਾਰਟੀ  ਪਿੰਡ ਲਾਦੀਆਂ ਹਲਕਾ ਬੰਗਾ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਜ਼ੋ ਕੀ ਇਸ ਮਹਾਮਾਰੀ ਕਾਰਨ ਲਗੇ ਕਰਫਿਊ ਦੇ ਪਹਿਲੇ ਦਿਨ ਤੋਂ ਹੀ ਆਪਣੇ ਸਹਿਯੋਗੀ ਵਲੰਟਰੀਆ ਦੇ ਨਾਲ਼ ਲੋੜਵੰਦਾ ਦੀ ਮਦਦ ਕਰ ਰਹੇ ਹਨ | ਇਥੇ ਇਹ ਵਰਨਣ ਯੋਗ ਹੈ ਕਿ ਉਨ੍ਹਾਂ ਨੇ ਆਪਣੀ ਹੱਕ ਦੀ ਕਮਾਈ ਵਿੱਚੋ ਪੰਜ ਹਜਾਰ ਰੁਪਏ ਡੀ ਸੀ ਜਿਲਾ ਸ਼ਹੀਦ ਭਗਤ ਨਗਰ ਨੂੰ ਲੋੜਵੰਦਾਂ ਦੀ ਮਦਦ ਲਈ ਦਿਤੇ, ਜਰੂਰਤ ਮੰਦਾ ਨੂੰ ਪਿੰਡ ਦੀ ਹੋਲਾ ਮਹਲਾ ਲੰਗਰ ਕਮੇਟੀ ਦੇ ਸਹਿਯੋਗ ਨਾਲ਼    ਰਾਸ਼ਨ ਵੰਡ ਰਹੇ ਹਨ ਅਤੇ ਆਪਣੇ ਘਰ ਦੇ ਪਸ਼ੂ ਮਝਾ  ਗਾਵਾਂ ਦਾ ਸਾਰਾ ਦੁੱਧ ਲੋੜਵੰਦਾ ਨੂੰ ਮੁਫ਼ਤ ਵਿੱਚ ਘਰ ਘਰ ਪਹੁਚਾ ਰਹੇ ਹਨ  |  ਉਨ੍ਹਾਂ ਦੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ਼ ਪਿੰਡ ਲਾਦੀਆਂ ਵਿੱਚ ਸਰਕਾਰ ਵਲੋਂ ਉਪਲਬਦ ਕਰਾਏ ਗਏ  ਸੈਨੀਟਾਈਸਰ(ਘੋਲ ) ਦਾ ਸਪਰੇ ਵੀ ਕਰਾਇਆ ਗਿਆ |ਪੱਤਰਕਾਰ ਨਾਲ਼ ਫੋਨ ਤੇ ਗੱਲ ਕਰਦਿਆਂ ਬਲਵੰਤ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਹ ਮੇਰਾ  ਛੋਟੀ ਉਮਰ ਤੋਂ ਹੀ ਸੌਂਕ ਹੈ ਅਤੇ ਇਸ ਨਾਲ਼ ਮੇਰੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ |  ਉਨ੍ਹਾਂ ਦੱਸਿਆ ਜਥੇਦਾਰ ਰਸ਼ਪਾਲ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ,   ਬਲਵੀਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ, ਸੁਰਿੰਦਰ ਮਾਨ, ਨਿਸ਼ਾਨ ਸਿੰਘ, ਮਸਤਾਨ ਸਿੰਘ, ਗੁਰਮੇਲ ਲਾਡੀ, ਹਰਭਜਨ ਦਿਓ ਅਤੇ ਹੋਰ ਪਿੰਡ ਵਾਸੀ ਆਪਣਾ ਪੂਰਨ ਸਹਿਯੋਗ ਦੇ ਰਹੇ ਹਨ | ਉਨ੍ਹਾਂ ਨੇ ਸਭ ਦਾ ਇਸ ਔਖੀ ਘੜੀ ਵਿੱਚ ਸਾਥ ਦੇਣ ਲਈ ਧੰਨਵਾਧ ਕੀਤਾ ਅਤੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਸਭ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ |

No comments:

Post a Comment