ਬੰਗਾ, 4 ਅਪ੍ਰੈਲ (ਮਨਜਿੰਦਰ ਸਿੰਘ ) ਕੋਰੋਨਾ ਵਾਰਸ ਦੀ ਮਹਾਮਾਰੀ ਕਾਰਨ ਬਣੇ ਹਾਲਾਤਾਂ ਕਾਰਨ ਮਨੁੱਖ ਦਾ ਜੀਵਨ ਇਕ ਤਰਾਂ ਨਾਲ਼ ਜਿਥੇ ਰੁਕ ਗਿਆ ਹੈ ਲੋਕਾ ਦੇ ਰੋਜਾਨਾ ਦੇ ਕੰਮ ਰੁਕ ਗਏ ਹਨ | ਜਿਨ੍ਹਾ ਇਨਸਾਨਾ ਵਿੱਚ ਸਮਾਜ ਸੇਵਾ ਦੀ ਲੱਗਨ ਕੁੱਟ ਕੁੱਟ ਕੇ ਭਰੀ ਹੋਈ ਹੈ ਉਹ ਲੋਕ ਇਸ ਔਖੀ ਘੜੀ ਵਿੱਚ ਆਪਨਾ ਵੱਡਮੁਲਾ ਯੋਗਦਾਨ ਤਨ, ਮਨ ਅਤੇ ਧੰਨ ਨਾਲ਼ ਪਾ ਰਹੇ ਹਨ | ਇਸ ਤਰਾਂ ਦੀ ਸਚੀ ਸੁੱਚੀ ਲਗਨ ਵਾਲੇ ਇਨਸਾਨ ਨੰਬਰਦਾਰ ਬਲਵੰਤ ਸਿੰਘ ਦਿਓ ਪਿੰਡ ਲਾਦੀਆਂ ਹਲਕਾ ਬੰਗਾ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਜ਼ੋ ਕੀ ਇਸ ਮਹਾਮਾਰੀ ਕਾਰਨ ਲਗੇ ਕਰਫਿਊ ਦੇ ਪਹਿਲੇ ਦਿਨ ਤੋਂ ਹੀ ਆਪਣੇ ਸਹਿਯੋਗੀ ਵਲੰਟਰੀਆ ਦੇ ਨਾਲ਼ ਲੋੜਵੰਦਾ ਦੀ ਮਦਦ ਕਰ ਰਹੇ ਹਨ | ਇਥੇ ਇਹ ਵਰਨਣ ਯੋਗ ਹੈ ਕਿ ਉਨ੍ਹਾਂ ਨੇ ਆਪਣੀ ਹੱਕ ਦੀ ਕਮਾਈ ਵਿੱਚੋ ਪੰਜ ਹਜਾਰ ਰੁਪਏ ਡੀ ਸੀ ਜਿਲਾ ਸ਼ਹੀਦ ਭਗਤ ਨਗਰ ਨੂੰ ਲੋੜਵੰਦਾਂ ਦੀ ਮਦਦ ਲਈ ਦਿਤੇ, ਜਰੂਰਤ ਮੰਦਾ ਨੂੰ ਰਾਸ਼ਨ ਵੰਡ ਰਹੇ ਹਨ ਅਤੇ ਲੰਗਰ ਤਿਆਰ ਕਰ ਕੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਦੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ਼ ਬਿਨਾ ਕਿਸੇ ਸਰਕਾਰੀ ਮਦਦ ਦੇ ਪਿੰਡ ਲਾਦੀਆਂ ਵਿੱਚ ਸੈਨੀਟਾਈਸਰ ਦਾ ਸਪਰੇ ਵੀ ਕਰਾਇਆ ਗਿਆ |ਪੱਤਰਕਾਰ ਨਾਲ਼ ਫੋਨ ਤੇ ਗੱਲ ਕਰਦਿਆਂ ਬਲਵੰਤ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਹ ਮੇਰਾ ਛੋਟੀ ਉਮਰ ਤੋਂ ਹੀ ਸੌਂਕ ਹੈ ਅਤੇ ਇਸ ਨਾਲ਼ ਮੇਰੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ | ਕਿਸੇ ਨੂੰ ਵੀ ਕੋਈ ਜਰੂਰਤ ਹੋਵੇ ਤਾਂ ਮੇਰੇ ਨੰਬਰ 9814730357 ਤੇ ਸੰਪਰਕ ਕਰ ਸਕਦਾ ਹੈ | ਉਨ੍ਹਾਂ ਦੱਸਿਆ ਬਲਵੀਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ, ਸੁਰਿੰਦਰ ਮਾਨ, ਨਿਸ਼ਾਨ ਸਿੰਘ, ਮਸਤਾਨ ਸਿੰਘ, ਗੁਰਮੇਲ ਲਾਡੀ, ਹਰਭਜਨ ਦਿਓ ਅਤੇ ਹੋਰ ਪਿੰਡ ਵਾਸੀ ਆਪਣਾ ਪੂਰਨ ਸਹਿਯੋਗ ਦੇ ਰਹੇ ਹਨ | ਉਨ੍ਹਾਂ ਨੇ ਸਭ ਦਾ ਇਸ ਔਖੀ ਘੜੀ ਵਿੱਚ ਸਾਥ ਦੇਣ ਲਈ ਧੰਨਵਾਧ ਕੀਤਾ ਅਤੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਸਭ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ |
No comments:
Post a Comment