3,ਮਈ (ਪ ਪ ਸੱਚ ਕੀ ਬੇਲਾ )ਮਨੁੱਖੀ ਅਧਿਕਾਰ ਮੰਚ ਭਾਰਤ ਦੇ ਸੀਨੀਅਰ ਅਹੁਦੇਦਾਰ ਜਿਨ੍ਹਾਂ ਵਿੱਚ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪਰਸਤ ਰਾਮ ਜੀ ਲਾਲ ਸਾਬਕਾ ਐਸ ਐਸ ਪੀ, ਪੰਜਾਬ ਚੇਅਰਮੈਨ ਚੇਤ ਰਾਮ ਰਤਨ ਅਤੇ ਪੰਜਾਬ ਬੁਲਾਰਾ ਮਨਜਿੰਦਰ ਸਿੰਘ ਸ਼ਾਮਲ ਸਨ ਨੇ ਸਾਂਝੇ ਤੌਰ ਤੇ ਕਿਹਾ ਕਿ ਤਾਲਾਬੰਦੀ ਦੋਰਾਨ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਮੱਧਵਰਗੀ ਪਰਿਵਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ । ਕੀ ਇਨ੍ਹਾਂ ਦੇ ਪਰਿਵਾਰ ਰੋਜ਼ ਦਾਲ-ਰੋਟੀ ਨਹੀਂ ਖਾਂਦੇ। ਇਹ ਵਰਗ ਰਾਸ਼ਨ ਸ਼ਰਮਿੰਦਗੀ ਮਹਿਸੂਸ ਕਰਦਿਆਂ ਮੰਗ ਨਹੀਂ ਰਹੇ। ਪਰਿਵਾਰਕ ਮੈਂਬਰ ਅੰਦਰੋਂ- ਅੰਦਰੀ ਹਲਾਤਾਂ ਨਾਲ ਜੂਝਦਿਆਂ ਤੰਗੀਆਂ ਝੱਲ ਰਹੇ ਹਨ ਉਨ੍ਹਾਂ ਦੇ ਪੱਕੇ ਮਕਾਨ ਅਤੇ ਰਹਿਣ ਸ਼ਹਿਣ ਵੱਲ ਨਾ ਦੇਖਿਆ ਜਾਵੇ| ਇਸ ਕੋਰੋਨਾ ਮਹਾਮਾਰੀ ਮੌਕੇ ਇਹ ਵੀ ਵਿਚਾਰਨ ਵਾਲੀ ਗੱਲ ਹੈ ਕੀ ਜਦੋ ਇਸ ਵਰਗ ਦਾ ਰੋਜਾਨਾ ਦਾ ਕੰਮ ਕਾਰ ਚਲਦਾ ਸੀ ਤਾਂ ਇਹ ਵਰਗ ਗਰੀਬਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦਾ ਇਸ ਲਈ ਇਸ ਮੌਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਗਰੀਬ ਅਤੇ ਮੱਧਵਰਗ ਦੀ ਲਕੀਰ ਨੂੰ ਅਣਗੌਲਿਆ ਕਰ ਕੇ ਹਰੇਕ ਲੋੜਵੰਦ ਦੀ ਮਦਦ ਕੀਤੀ ਜਾਵੇ ਸਰਕਾਰ ਚਾਹੇ ਤਾਂ ਇਸ ਦਾ ਜਮੀਨੀ ਪੱਧਰ ਦੇ ਸਰਵੇ ਕਰਾ ਕੇ ਸੱਚ ਜਾਣ ਸਕਦੀ ਹੈ ਸਰਕਾਰਾਂ ਨੂੰ ਮੀਡੀਅਮ ਵਰਗਾ ਨੂੰ ਨੀਲੇ ਕਾਰਡ ਧਾਰਕਾਂ ਵਾਂਗ ਰਾਸ਼ਨ ਰਾਹਤ ਸਮੱਗਰੀ ਵਿਚ ਸ਼ਾਮਲ ਕਰਨ ਦੀ ਵੀ ਮੰਗ ਕੀਤੀ ਗਈ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment