ਬੰਗਾ 4ਅਕਤੂਬਰ (ਮਨਜਿੰਦਰ ਸਿੰਘ )ਬੰਗਾ ਦੇ ਮੁਕੰਦਪੁਰ ਰੋਡ ਵਿਖੇ ਸਥਿਤ ਆਈ ਡੀ ਬੀ ਆਈ ਬੈਂਕ ਦੀ ਬ੍ਰਾਂਚ ਵਿਚ ਬੈਂਕ ਦੀ ਸਥਾਪਨਾ ਦੀ 57ਵੀਂ ਵਰ੍ਹੇਗੰਢ ਮਨਾਈ ਗਈ ।ਬੈਂਕ ਦੇ ਮੈਨੇਜਰ ਦੀਪਕ ਕੁਮਾਰ ਅਤੇ ਉਪ ਮਨੇਜਰ ਨਵਾਬ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ ਸਾਲ 1964 ਵਿਚ ਇਸ ਬੈਂਕ ਦੀ ਸੁਰੂਆਤ ਕੀਤੀ ਗਈ ਸੀ ।ਬੈਂਕ ਦੀਆਂ ਆਮ ਸੇਵਾਵਾਂ ਤੋਂ ਇਲਾਵਾ ਬੈਂਕ ਵੱਲੋਂ ਗੋਲਡ ਲੋਨ ਵੀ ਦਿੱਤਾ ਜਾਂਦਾ ਹੈ ਤੇ ਐਲ ਆਈ ਸੀ ਬੀਮਾ ਕੀਤਾ ਜਾਂਦਾ ਅਤੇ ਇਸ ਦੀਆਂ ਕਿਸਤਾਂ ਵੀ ਜਮਾਂ ਕਿੱਤਿਆਂ ਜਾਂਦਿਆਂ ਹਨ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁਚੇ ਸੀਨੀਅਰ ਅਕਾਲੀ ਆਗੂ ,ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਬੈਂਕ ਦੇ ਸਟਾਫ ਨੂੰ ਵਧਾਈ ਦੇਂਦੇ ਕਿਹਾ ਕਿ ਭਾਵੇਂ ਇਹ ਬੈਂਕ ਅਰਧ ਸਰਕਾਰੀ ਹੈ ਪਰ ਇਸ ਦੇ ਸਟਾਫ਼ ਦੀ ਮਿਹਨਤ ਤੇ ਲਗਨ ਸਦਕਾ ਇਸ ਦੀਆਂ ਸੇਵਾਵਾਂ ਪ੍ਰਾਈਵੇਟ ਤੇ ਮਲਟੀਨੈਸ਼ਨਲ ਬੈਂਕਾ ਨਾਲੋਂ ਵਧੀਆ ਹਨ । ਇਲਾਕੇ ਦੇ ਐਨ ਆਰ ਆਈ ਵੀਰ ,ਵਪਾਰੀ ,ਮੁਲਾਜ਼ਮ ਅਤੇ ਹਰ ਵਰਗ ਇਸ ਬੈਂਕ ਵਿਚ ਆਪਣਾ ਖਾਤਾ ਖੋਲ੍ਹ ਕੇ ਖੁੱਸੀ ਮਹਿਸੂਸ ਕਰਦਾ ਹੈ । ਇਸ ਮੌਕੇ ਵਰ੍ਹੇਗੰਢ ਦੀ ਖੁੱਸੀ ਵਿਚ ਕੇਕ ਕੱਟਿਆ ਗਿਆ । ਇਸ ਮੌਕੇ ਕਰਨ ਸਿੰਘ ,ਕਮਲ ਦੀਪ ਕੌਰ,ਅਨੀਤ ਕੁਮਾਰ,ਤਰੁਨ ਕੁਮਾਰ,ਬਲਵੀਰ ਕੁਮਾਰ,ਜਸਵੰਤਰਾਏ,ਅਮਰਜੀਤ ਰਤੂ ,ਵਨੀਤ ਬੇਦੀ ਆਦਿ ਹਾਜ਼ਰ ਸਨ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment