ਬੰਗਾ 2 ਅਕਤੂਬਰ ( ਮਨਜਿੰਦਰ ਸਿੰਘ) ਬੰਗਾ ਹਲਕੇ ਦੇ ਪਿੰਡ ਨੌਰਾ ਵਿਖੇ ਸਥਿਤ ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਐੱਸ ਵੀ ਪੈਟਰੋਲੀਅਮ ਦੇ ਮਾਲਕ ਦਿਲਬਾਗ ਸਿੰਘ ਪਾਬਲਾ ਨੇ ਇੱਕ ਸੰਖੇਪ ਵਾਰਤਾ ਦੌਰਾਨ ਸਾਡੇ ਮੀਡੀਆ ਦੇ ਪੱਤਰਕਾਰ ਜਦੋਂ ਇਸ ਪੰਪ ਤੇ ਪੈਟਰੋਲ ਪੁਆਉਣ ਗਏ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਤੇ ਤੇਲ ਦੀ ਗੁਣਵੱਤਾ ਅਤੇ ਮਾਪ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਸਾਡਾ ਪੂਰਾ ਸਟਾਫ ਗ੍ਰਾਹਕਾਂ ਦੀ ਤਸੱਲੀ ਅਤੇ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ । ਉਨ੍ਹਾਂ ਨੇ ਇਸ ਮੌਕੇ ਸਰਕਾਰੀ ਨਾਪੇ ਵਿੱਚ ਪੰਪ ਦੀ ਮਸ਼ੀਨ ਵਿੱਚੋਂ ਪੰਜ ਲੀਟਰ ਤੇਲ ਪਾ ਕੇ ਦਿਖਾਇਆ ਜੋ ਕਿ ਇੱਕ ਬੂੰਦ ਵੀ ਘੱਟ ਨਹੀਂ ਸੀ । ਪਾਬਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਤੇ ਡਰਾਈਵਰਾਂ ਦੇ ਆਰਾਮ ਕਰਨ ਲਈ ਪੂਰਨ ਵਿਵਸਥਾ ਅਤੇ ਸਾਫ਼ ਸੁਥਰੇ ਬਾਥਰੂਮ ਵਗੈਰਾ ਅਤੇ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਹੈ ।
No comments:
Post a Comment