Thursday, October 1, 2020

ਐੱਚ ਪੀ ਪੈਟਰੋਲ ਪੰਪ ਨੌਰਾ ਤੇ ਸਾਰਾ ਸਟਾਫ ਗ੍ਰਾਹਕਾਂ ਦੀ ਤਸੱਲੀ ਅਤੇ ਸੇਵਾ ਲਈ ਤੱਤਪਰ - ਪਾਬਲਾ


ਪੈਟਰੋਲ ਪੰਪ ਮਾਲਕ ਦਿਲਬਾਗ ਸਿੰਘ ਪਾਬਲਾ 

ਬੰਗਾ 2 ਅਕਤੂਬਰ ( ਮਨਜਿੰਦਰ ਸਿੰਘ) ਬੰਗਾ ਹਲਕੇ ਦੇ ਪਿੰਡ ਨੌਰਾ ਵਿਖੇ ਸਥਿਤ ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ  ਐੱਸ ਵੀ ਪੈਟਰੋਲੀਅਮ ਦੇ ਮਾਲਕ ਦਿਲਬਾਗ ਸਿੰਘ ਪਾਬਲਾ ਨੇ ਇੱਕ ਸੰਖੇਪ ਵਾਰਤਾ ਦੌਰਾਨ ਸਾਡੇ ਮੀਡੀਆ ਦੇ ਪੱਤਰਕਾਰ ਜਦੋਂ ਇਸ ਪੰਪ ਤੇ ਪੈਟਰੋਲ ਪੁਆਉਣ ਗਏ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਤੇ ਤੇਲ ਦੀ ਗੁਣਵੱਤਾ ਅਤੇ ਮਾਪ  ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਸਾਡਾ ਪੂਰਾ ਸਟਾਫ ਗ੍ਰਾਹਕਾਂ ਦੀ ਤਸੱਲੀ ਅਤੇ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ । ਉਨ੍ਹਾਂ ਨੇ ਇਸ ਮੌਕੇ ਸਰਕਾਰੀ ਨਾਪੇ ਵਿੱਚ ਪੰਪ ਦੀ ਮਸ਼ੀਨ ਵਿੱਚੋਂ ਪੰਜ ਲੀਟਰ ਤੇਲ ਪਾ ਕੇ ਦਿਖਾਇਆ ਜੋ ਕਿ ਇੱਕ ਬੂੰਦ ਵੀ ਘੱਟ ਨਹੀਂ ਸੀ । ਪਾਬਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਤੇ ਡਰਾਈਵਰਾਂ ਦੇ ਆਰਾਮ ਕਰਨ ਲਈ ਪੂਰਨ ਵਿਵਸਥਾ  ਅਤੇ ਸਾਫ਼ ਸੁਥਰੇ ਬਾਥਰੂਮ ਵਗੈਰਾ ਅਤੇ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਹੈ ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...